ਪੰਜਾਬ

punjab

ETV Bharat / state

ਇਤਿਹਾਸਕ ਕਸਬਾ ਮੁੱਦਕੀ ਵਿਖੇ ਪਹਿਲੀ ਸਿੱਖ ਐਂਗਲੋ ਵਾਰ ਦੇ ਸ਼ਹੀਦਾਂ ਦੀ ਯਾਦ 'ਚ ਜੋੜ ਮੇਲੇ ਦਾ ਆਯੋਜਨ - ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ

ਇਤਿਹਾਸਕ ਕਸਬਾ ਮੁੱਦਕੀ ਵਿਖੇ ਪਹਿਲੀ ਸਿੱਖ ਐਂਗਲੋ ਵਾਰ ਦੇ ਸ਼ਹੀਦਾਂ ਦੀ ਯਾਦ 'ਚ ਜੋੜ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਮੁੱਦਕੀ ਨੇੜੇ ਪਿੰਡ ਲੁਹਾਮ ਕੋਲ ਇਸ ਵਾਰ ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਬਣਾਇਆ ਗਿਆ ਹੈ। ਮੁੱਦਕੀ ਵਿਖੇ 18 ਦਸੰਬਰ ਸਾਲ 1845 'ਚ ਸਿੱਖਾਂ ਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਜੰਗ ਹੋਈ ਸੀ।

ਪਹਿਲੀ ਸਿੱਖ ਐਂਗਲੋ ਵਾਰ ਦੇ ਸ਼ਹੀਦਾਂ ਦੀ ਯਾਦ 'ਚ ਜੋੜ ਮੇਲੇ ਦਾ ਆਯੋਜਨ
ਪਹਿਲੀ ਸਿੱਖ ਐਂਗਲੋ ਵਾਰ ਦੇ ਸ਼ਹੀਦਾਂ ਦੀ ਯਾਦ 'ਚ ਜੋੜ ਮੇਲੇ ਦਾ ਆਯੋਜਨ

By

Published : Dec 18, 2020, 7:21 PM IST

ਫਿਰੋਜ਼ਪੁਰ : ਜ਼ਿਲ੍ਹੇ ਦੇ ਇਤਿਹਾਸਕ ਕਸਬਾ ਮੁੱਦਕੀ ਵਿਖੇ ਪਹਿਲੀ ਸਿੱਖ ਐਂਗਲੋ ਵਾਰ ਦੇ ਸ਼ਹੀਦਾਂ ਦੀ ਯਾਦ 'ਚ ਜੋੜ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਮੁੱਦਕੀ ਨੇੜੇ ਪਿੰਡ ਲੁਹਾਮ ਕੋਲ ਇਸ ਵਾਰ ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਬਣਾਇਆ ਗਿਆ ਹੈ।

ਪਹਿਲੀ ਸਿੱਖ ਐਂਗਲੋ ਵਾਰ ਦੇ ਇਤਿਹਾਸ ਤੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰੇ ਦੇ ਪ੍ਰਧਾਨ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਮੁੱਦਕੀ ਵਿਖੇ 18 ਦਸੰਬਰ ਸਾਲ 1845 'ਚ ਸਿੱਖਾਂ ਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਜੰਗ ਹੋਈ ਸੀ। ਇਤਿਹਾਸ ਦੇ ਮੁਤਾਬਕ ਇਸ ਜੰਗ 'ਚ ਸਿੱਖ ਲੜਾਈ ਜਿੱਤ ਗਏ ਸਨ, ਪਰ ਆਪਣੇ ਕੁੱਝ ਲੋਕਾਂ ਦੀ ਗੱਦਾਰੀ ਕਾਰਨ ਬਾਅਦ 'ਚ ਉਹ ਜੰਗ ਹਾਰ ਗਏ ਸਨ। ਇਸ ਲੜਾਈ 'ਚ ਜਿਥੇ ਕਈ ਅੰਗਰੇਜ਼ ਫੌਜੀ ਮਾਰੇ ਗਏ ਸਨ, ਉਥੇ ਹੀ ਦੂਜੇ ਪਾਸੇ ਵੱਡੀ ਗਿਣਤੀ 'ਚ ਕਈ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ।

ਪਹਿਲੀ ਸਿੱਖ ਐਂਗਲੋ ਵਾਰ ਦੇ ਸ਼ਹੀਦਾਂ ਦੀ ਯਾਦ 'ਚ ਜੋੜ ਮੇਲੇ ਦਾ ਆਯੋਜਨ

ਇਸ ਜੰਗ ਤੋਂ ਬਾਅਦ ਸਥਾਨਕ ਲੋਕਾਂ ਨੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਮੁੱਦਕੀ ਨੇੜੇ ਸਥਿਤ ਪਿੰਡ ਲੁਹਾਮ ਕੋਲ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਬਣਾਇਆ। ਇਸ ਗੁਰਦੁਆਰੇ ਦਾ ਨਾਂਅ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਰੱਖਿਆ ਗਿਆ। ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਹਰ ਸਾਲ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਇਥੇ ਇੱਕ ਵਿਸ਼ਾਲ ਜੋੜ ਮੇਲਾ ਲਾਇਆ ਜਾਂਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ 'ਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਪੁੱਜਦੀ ਹੈ। ਰਾਗੀ -ਢਾਡੀ ਜੱਥੇ ਵੱਲੋਂ ਸੰਗਤਾਂ ਨੂੰ ਇਲਾਹੀ ਕੀਰਤਨ ਕੀਤਾ ਜਾਂਦਾ ਹੈ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਤੋਂ ਇਲਾਵਾ 31 ਦਸੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਵੀ ਸ਼ਸ਼ੋਭਿਤ ਕੀਤਾ ਜਾਂਦਾ ਹੈ। ਇਹ ਨਗਰ ਕੀਰਤਨ 31 ਦਸੰਬਰ ਨੂੰ ਲੁਹਾਮ ਅਤੇ 1ਜਨਵਰੀ ਨੂੰ ਪਿੰਡ ਮੁੱਦਕੀ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੁੰਦਾ ਹੈ।

ABOUT THE AUTHOR

...view details