ਫਿਰੋਜ਼ਪੁਰ: ਪੰਜਾਬ ਵਿੱਚ ਲੁੱਟ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਲੁਧਿਆਣਾ ਅਤੇ ਬਠਿੰਡਾ ਤੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਹੁਣ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੱਲੋਕੇ ਰੋਡ ਮੁਹੱਲਾ ਗੁਰੂਕੇ ਤੋਂ ਲੱਖਾਂ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਮਜ਼ਬੂਰ ਮਾਂ-ਬਾਪ ਨੇ ਆਪਣੇ ਬੇਟੇ ਦੀ ਕਿਡਨੀਆਂ ਦੇ ਇਲਾਜ ਲਈ 4 ਲੱਖ ਰੁਪਏ ਜੋੜ ਕੇ ਰੱਖੇ ਹੋਏ ਸਨ ਤਾਂ ਜੋ ਉਨ੍ਹਾਂ ਦੇ ਪੁੱਤਰ ਦਾ ਇਲਾਜ਼ ਹੋ ਕੇ ਸਕੇ। ਪਰ ਪਰਿਵਾਰ ਨੂੰ ਕੀ ਪਤਾ ਸੀ ਕੇ ਆਪਣੇ ਬੇਟੇ ਦੇ ਇਲਾਜ ਤੋਂ ਪਹਿਲਾਂ ਹੀ ਇਹ ਬਦਮਾਸ਼ ਚੋਰ ਉਸਦੇ ਘਰ ਵੜ ਕੇ ਉਸਦਾ ਪੇਟ ਵੱਢ ਕੇ ਇਕੱਠੇ ਕੀਤੇ ਪੈਸੇ ਲੁੱਟ ਕੇ ਲੈ ਜਾਣਗੇ।
ਪੀੜਤ ਪਰਿਵਾਰ ਦਾ ਬਿਆਨ:ਚੋਰੀ ਦੀ ਸ਼ਿਕਾਰ ਨੀਲਮ ਰਾਣੀ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੇ ਆਪਰੇਸ਼ਨ ਦੀ ਤਾਰੀਕ ਦਾ ਇੰਤਜ਼ਾਰ ਕਰ ਰਹੇ ਸਨ ਪਰ ਉਨ੍ਹਾਂ ਨੂੰ ਕਿ ਪਤਾ ਕਿ ਲੁਟੇਰੇ ਉਨ੍ਹਾਂ ਦੇ ਘਰ ਦਾਖਿਲ ਹੋ ਕੇ ਉਸਦੇ ਬੱਚੇ ਦੇ ਇਲਾਜ ਲਈ 4 ਲੱਖ ਰੁਪਏ ਅਤੇ 3 ਤੋਲੇ ਸੋਨਾ ਲੁੱਟ ਕੇ ਲੈ ਜਾਣਗੇ ਅਤੇ ਉਨ੍ਹਾਂ ਦਾ ਸਭ ਕੁੱਝ ਬਰਬਾਦ ਹੋ ਜਾਵੇਗਾ।ਪੀੜਤ ਪਰਿਵਾਰ ਨੂੰ ਹੁਣ ਇਸ ਗੱਲ ਦੀ ਚਿੰਤਾ ਹੈ ਕਿ ਉਹ ਇਲਾਜ਼ ਲਈ ਮੁੜ ਤੋਂ ਪੈਸੇ ਕਿਵੇਂ ਇੱਕਠੇ ਕਰਨਗੇ। ਪੀੜਤ ਪਰਿਵਾਰ ਵੱਲੋਂ ਹੁਣ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਜੋ ਉਹ ਆਪਣੇ ਬੱਚੇ ਦਾ ਇਲਾਜ਼ ਕਰਵਾ ਸਕਣ।