ਫਿਰੋਜ਼ਪੁਰ:ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ 'ਚ ਬੰਦ ਗੈਂਗਸਟਰ ਰਜਨੀਸ਼ 'ਤੇ ਹਮਲਾ ਹੋਇਆ ਹੈ। ਉਕਤ ਗੈਂਗਸਟਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ (fight between the gangsters in Ferozepur Jail) ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ, ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਰਜਨੀਸ਼ ਨਾਂ ਦਾ ਵਿਅਕਤੀ ਕੇਂਦਰੀ ਜੇਲ੍ਹ ਤੋਂ ਆਇਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਉਸ ਦੇ (Ferozepur Central Jail News) ਸੱਟਾਂ ਲੱਗੀਆਂ ਹਨ।
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਹਾਈ ਸਕਿਓਰਿਟੀ ਦੇ ਬਾਵਜੂਦ ਗੈਂਗਸਟਰਾਂ ਵਿਚਾਲੇ ਝਗੜਾ - ਗੈਂਗਸਟਰਾਂ ਵਿਚਾਲੇ ਝਗੜਾ
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਇਕ ਵਾਰ ਮੁੜ ਸੁਰਖੀਆਂ 'ਚ ਹੈ। ਜੇਲ੍ਹ 'ਚ ਹਾਈ ਸਕਿਓਰਿਟੀ ਜ਼ੋਨ 'ਚ ਬੰਦ ਗੈਂਗਸਟਰ ਰਜਨੀਸ਼ 'ਤੇ ਹਮਲਾ ਕੀਤੇ ਜਾਣ ਦੀ ਖ਼ਬਰ ( fight between the gangsters) ਸਾਹਮਣੇ ਆਈ ਹੈ।
ਦੂਜੇ ਪਾਸੇ ਥਾਣਾ ਸਿਟੀ ਦੇ ਐੱਸਐੱਚਓ ਮੋਹਿਤ ਧਵਨ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਫਗਵਾੜਾ ਦੇ ਰਹਿਣ ਵਾਲੇ ਗੈਂਗਸਟਰ ਰਜਨੀਸ਼ 'ਤੇ ਹਾਈ ਸਕਿਓਰਿਟੀ ਜ਼ੋਨ 'ਚ 31 ਤਰੀਕ ਨੂੰ ਜੇਲ੍ਹ 'ਚ ਦੋ ਗੈਂਗਸਟਰਾਂ ਵੱਲੋਂ ਅਮਿਤ ਝਾਂਬੀ ਤੇ ਹਰਪ੍ਰੀਤ ਉੱਤੇ ਰਜਨੀਸ਼ ਗਿਰੋਹ (high security in Ferozepur Central Jail) ਵੱਲੋਂ ਹਮਲਾ ਕੀਤਾ ਗਿਆ ਸੀ। ਬਦਲੇ ਦੀ ਭਵਨਾ ਰੱਖਦੇ ਹੋਏ ਦੂਜੀ ਧਿਰ ਵੱਲੋਂ ਰਜਨੀਸ਼ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਰਜਨੀਸ਼ ਜਖ਼ਮੀ ਹੋ ਗਿਆ ਹੈ। ਉਸ ਦੀ ਹਾਲਤ ਠੀਕ ਹੋਣ 'ਤੇ ਉਸ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਅਪਡੇਟ ਜਾਰੀ ਹੈ...