ਨਵੀਂ ਦਿੱਲੀ : ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਿਰੋਜ਼ਪੁਰ ਸੈਕਟਰ 'ਚ ਇਕ 3 ਸਾਲਾਂ ਪਾਕਿਸਤਾਨੀ ਬੱਚੇ ਨੂੰ ਫੜ ਲਿਆ ਹੈ। ਉਹ ਬੀਤੀ ਦੇਰ ਸ਼ਾਮ ਅਚਾਨਕ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਿਆ। ਉਸ ਨੂੰ ਬੀਐਸਐਫ ਨੇ ਸ਼ਾਮ ਸਵਾ ਕੁ ਵਜੇ ਦੇ ਕਰੀਬ ਕਾਬੂ ਕਰ ਲਿਆ। ਜਦੋਂ ਉਸ ਬੱਚੇ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਜਵਾਬ ਨਹੀਂ ਦੇ ਸਕਿਆ।
ਬੀਐਸਐਫ ਨੇ ਉਸ ਨੂੰ ਸੁਰੱਖਿਅਤ ਹਿਰਾਸਤ ਵਿੱਚ ਰੱਖਿਆ। ਜਾਂਚ ਦੌਰਾਨ ਟੀਮ ਨੂੰ ਲੱਗਾ ਕਿ ਇਹ ਬੱਚਾ ਅਣਜਾਣੇ 'ਚ ਸਰਹੱਦ ਪਾਰ ਕਰ ਗਿਆ ਸੀ। ਇਸ ਤੋਂ ਬਾਅਦ ਬੀਐਸਐਫ ਨੇ ਇਸ ਮਾਮਲੇ ਵਿੱਚ ਪਾਕਿ ਰੇਂਜਰਾਂ ਨਾਲ ਸੰਪਰਕ ਕੀਤਾ। ਰਾਤ ਕਰੀਬ 10.45 ਵਜੇ ਪਾਕਿਸਤਾਨੀ ਬੱਚੇ ਨੂੰ ਸਦਭਾਵਨਾ ਅਤੇ ਇਨਸਾਨੀਅਤ ਦੇ ਆਧਾਰ 'ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।