ਪਟਿਆਲਾ/ਫ਼ਿਰੋਜ਼ਪੁਰ: ਕੁੱਝ ਦਿਨ ਪਹਿਲਾਂ ਹੀ ਨਾਭਾ ਜੇਲ੍ਹ 'ਚ ਡੇਰਾ ਸਿਰਸਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੇ ਕਤਲ ਮਾਮਲੇ ਅਤੇ ਬੀਤੇ ਦਿਨੀਂ ਲੁਧਿਆਣਾ ਜੇਲ੍ਹ 'ਚ ਹੋਈ ਖ਼ੂਨੀ ਝੜਪ ਮਾਮਲੇ ਨੇ ਪੰਜਾਬ ਦੇ ਜੇਲ੍ਹ ਤੰਤਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ। ਇਸ ਤੋਂ ਬਾਅਦ ਸੂਬੇ ਦੀਆਂ ਪ੍ਰਮੁੱਖ ਜੇਲ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਅਰਧ ਸੈਨਾ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਨਾਭਾ ਅਤੇ ਲੁਧਿਆਣਾ ਜੇਲ੍ਹ ਕਾਂਡ ਤੋਂ ਬਾਅਦ ਸੂਬੇ ਦੀਆਂ ਜੇਲ੍ਹਾਂ 'ਚ ਵਧਾਈ ਸੁਰੱਖਿਆ - Nabha and Ludhiana jail case
ਨਾਭਾ ਅਤੇ ਲੁਧਿਆਣਾ ਜੇਲ੍ਹ ਕਾਂਡ ਤੋਂ ਬਾਅਦ ਸੂਬੇ ਦੀਆਂ ਪ੍ਰਮੁੱਖ ਜੇਲ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਲੁਧਿਆਣਾ ਅਤੇ ਨਾਭਾ ਜੇਲ੍ਹ ਕਾਂਡ ਤੋਂ ਬਾਅਦ ਨਾਭਾ ਅਤੇ ਪਟਿਆਲਾ ਦੀਆਂ ਜੇਲ੍ਹਾਂ ਵਿੱਚ ਪੁਲਿਸ ਦੇ ਜਵਾਨ ਅਤੇ ਲਗਭਗ 100 ਅਰਧ ਸੈਨਾ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪਟਿਆਲਾ ਦੀ ਜੇਲ੍ਹ ਵਿੱਚ ਜਿੱਥੇ ਸੀਆਰਪੀਐੱਫ਼, ਆਈਆਰਬੀ ਸਣੇ 3 ਅਰਧ ਸੈਨਿਕ ਬਲਾਂ ਦੇ ਲਗਭਗ 50 ਜਵਾਨ ਤਾਇਨਾਤ ਕੀਤੇ ਗਏ ਹਨ। ਉਸੇ ਤਰ੍ਹਾਂ ਨਾਭਾ ਜੇਲ੍ਹ ਵਿਚ ਵੀ ਇਸੇ ਤਰ੍ਹਾਂ ਤੈਨਾਤੀ ਹੋਈ ਹੈ।
ਗੱਲ ਕਰੀਏ ਫ਼ਿਰੋਜ਼ਪੁਰ ਸੈਂਟਰਲ ਜੇਲ੍ਹ ਦੀ ਤਾਂ ਉੱਥੇ ਇਸ ਵੇਲੇ 1290 ਕੈਦੀ ਅਤੇ ਹਵਾਲਾਤੀ ਬੰਦ ਹਨ। ਇਸ ਸਮੇਂ ਉੱਥੇ ਕੋਈ ਗੈਂਗਸਟਰ ਜਾਂ ਅੱਤਵਾਦੀ ਨਹੀਂ ਹੈ। ਫ਼ਿਰੋਜ਼ਪੁਰ ਜੇਲ੍ਹ ਦੀ ਸੁਰੱਖਿਆ ਤਿੰਨ ਲੇਅਰ ਦੀ ਹੈ ਜਿਸ ਵਿਚ ਜੇਲ੍ਹ ਦੇ ਟਾਵਰਾਂ 'ਤੇ ਹੋਮਗਾਰਡ ਦੇ ਜਵਾਨ, ਪੇਸਕੋ ਦੇ ਜਵਾਨ ਤਾਇਨਾਤ ਹਨ ਅਤੇ ਬਾਹਰ ਪੰਜਾਬ ਪੁਲਿਸ ਦੀ ਐੱਸਐੱਸਜੀ ਦੀ ਟੀਮ ਲਗਾਤਾਰ ਪੇਟ੍ਰੋਲਿੰਗ ਕਰ ਰਹੀ ਹੈ।