ਪੰਜਾਬ

punjab

ETV Bharat / state

ਫਰੀਦਕੋਟ 'ਚ ਅਤਿ ਆਧੁਨਿਕ ਕੋਰੋਨਾ ਟੈਸਟਿੰਗ ਲੈਬ ਦਾ ਉਦਘਾਟਨ - corona testing lab

ਫਰੀਦਕੋਟ ਵਿੱਚ ਦੇਸ਼ ਦੀ ਪਹਿਲੀ ਤੇ ਅਤਿ ਆਧੁਨਿਕ ਕੋਰੋਨਾ ਟੈਸਟਿੰਗ ਲੈਬ ਦਾ ਕੈਬਿਨੇਟ ਮੰਤਰੀ ਓ.ਪੀ ਸੋਨੀ ਨੇ ਉਦਘਾਟਨ ਕੀਤਾ।

ਫ਼ੋਟੋ
ਫ਼ੋਟੋ

By

Published : May 25, 2020, 9:04 PM IST

ਫਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਕੈਬਨਿਟ ਮੰਤਰੀ ਓਪੀ ਸੋਨੀ ਵੱਲੋਂ ਦੇਸ਼ ਦੀ ਪਹਿਲੀ ਕੋਰੋਨਾ ਟੈਸਟਿੰਗ TB ਲੀਕੁਐਡ ਕਲਚਰ ਤੇ DST ਬਾਇਓਲੋਜੀ ਲੈਬ ਦਾ ਉਦਘਾਟਨ ਕੀਤਾ ਗਿਆ। ਕੈਬਨਿਟ ਮੰਤਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਤੇ ਮਰੀਜਾਂ ਦੇ ਇਲਾਜ਼ ਲਈ ਵਿਆਪਕ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ।

ਫਰੀਦਕੋਟ 'ਚ ਅਤਿ ਆਧੁਨਿਕ ਕੋਰੋਨਾ ਟੈਸਟਿੰਗ ਲੈਬ ਦਾ ਉਦਘਾਟਨ

ਰਾਜ ਵਿੱਚ ਕੋਰੋਨਾ ਮਰੀਜ਼ਾਂ ਦੀ ਟੈਸਟਿੰਗ ਦੀ ਗਿਣਤੀ ਵਧਾਉਣ ਲਈ ਗੁਰੂ ਗੋਬਿੰਦ ਮੈਡੀਕਲ ਕਾਲਜ ਫਰੀਦਕੋਟ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਵਿੱਖੇ ਅਤਿ-ਆਧੁਨਿਕ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੱਗਣ ਵਾਲੀਆਂ ਇਹ ਆਪਣੀ ਕਿਸਮ ਦੀਆਂ ਪਹਿਲੀਆਂ ਅਤਿ ਆਧੁਨਿਕ ਕੋਰੋਨਾ ਟੈਸਟਿੰਗ ਲੈਬਜ਼ ਹਨ। ਇਨ੍ਹਾਂ ਵਿੱਚ ਕੋਰੋਨਾ ਬਿਮਾਰੀ ਦਾ ਟੈਸਟ ਅਤਿ ਆਧੁਨਿਕ ਤਕਨੀਕਾਂ ਨਾਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸੁਰੱਖਿਅਤ ਲੈਬਾਂ ਵਿੱਚ ਕੰਮ ਕਰਦੇ ਸਟਾਫ਼ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਲੱਗਣ ਦਾ ਕੋਈ ਖ਼ਤਰਾ ਨਹੀਂ ਰਹਿੰਦਾ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਲੈਬਾਂ ਦੀ ਸਥਾਪਨਾ ਨਾਲ ਸੂਬੇ ਵਿੱਚ ਰੋਜ਼ਾਨਾ ਕੋਰੋਨਾ ਟੈਸਟਿੰਗ ਦੀ ਸਮਰੱਥਾ 9 ਹਜ਼ਾਰ ਤੱਕ ਪੁੱਜ ਜਾਵੇਗੀ। ਇਸ ਦੇ ਨਾਲ ਹੀ 1 ਲੈਬ ਵਿੱਚ 3 ਹਜ਼ਾਰ ਟੈਸਟ ਰੋਜ਼ਾਨਾ ਹੋਣਗੇ ਤੇ 3 ਲੈਬਾਂ 'ਚ ਹੁਣ 9 ਹਜ਼ਾਰ ਟੈਸਟ ਹੋਣਗੇ, ਜਦਕਿ ਪਹਿਲਾਂ ਇਕ ਦਿਨ ਵਿੱਚ 1500 ਟੈਸਟ ਹੁੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਟੈਸਟਿੰਗ ਦੇ ਮਾਮਲੇ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਕੋਰੋਨਾ ਟੈਸਟ ਲਈ ਸੈਂਪਲ ਪੂਨੇ ਲੈਬੋਰਟਰੀ ਵਿੱਚ ਭੇਜਣੇ ਪੈਂਦੇ ਸੀ 'ਤੇ ਉਨ੍ਹਾਂ ਦੀ ਰਿਪੋਰਟ ਆਉਣ ਲਈ 14 ਦਿਨ ਤੋਂ ਵੱਧ ਸਮਾਂ ਲੱਗ ਜਾਂਦਾ ਸੀ। ਪਰ ਹੁਣ ਇਨ੍ਹਾਂ ਲੈਬਾਂ ਦੇ ਸ਼ੁਰੂ ਹੋਣ ਨਾਲ ਉਸੇ ਦਿਨ ਹੀ ਰਿਪੋਰਟ ਪ੍ਰਾਪਤ ਹੋ ਜਾਵੇਗੀ।

ABOUT THE AUTHOR

...view details