ਫਿਰੋਜ਼ਪੁਰ:ਬੀਤੀ 9 ਦਸੰਬਰ ਨੂੰ ਜ਼ੀਰਾ ਦੇ ਕੋਟ ਈਸੇ ਖਾਂ ਰੋਡ ਤੋਂ ਲਾਪਤਾ ਹੋਏ ਬੱਚੇ ਜਸ਼ਨ ਦੀ 11 ਦਸੰਬਰ ਨੂੰ ਸ਼ਾਹ ਵਾਲਾ ਰੋਡ ਦੇ ਖੇਤਾਂ ਵਿੱਚੋਂ ਬੱਚੇ ਦੀ ਲਾਸ਼ ਮਿਲ ਸੀ। ਜ਼ੀਰਾ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਅੰਨ੍ਹੇ ਕਤਲ ਦੀ ਗੁਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ (Murder due to illicit relations) ਪੁਲਿਸ ਵੱਲੋਂ ਮ੍ਰਿਤਕ ਦੇ ਦਸ਼ਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਾਰੇ ਕਤਲ ਮਾਮਲੇ ਦੀ ਜਾਣਕਾਰੀ ਐਸਐਸਪੀ ਫਿਰੋਜ਼ਪੁਰ ਮੈਡਮ ਕੰਵਰਦੀਪ ਕੌਰ ਨੇ ਸਾਂਝੀ ਕੀਤੀ ਹੈ।
ਜੀਜੇ ਨੇ ਹੀ ਅਗਵਾ ਕਰਕੇ ਕੀਤਾ ਜਸ਼ਨ ਦਾ ਕਤਲ:ਐਸਐਸਪੀ ਫਿਰੋਜ਼ਪੁਰ ਮੈਡਮ ਕੰਵਰਦੀਪ ਕੌਰ ਨੇ ਦੱਸਿਆ ਕਿ ਜ਼ੀਰਾ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਅੰਨ੍ਹੇ ਕਤਲ ਦੀ ਗੁਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਦੀ ਸਾਰੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਮ੍ਰਿਤਕ ਲੜਕੇ ਜਸ਼ਨ ਦੀ ਭੈਣ ਮੋਗਾ ਦੇ ਪਿੰਡ ਦੌਲਤਪੁਰਾ ਦੇ ਵਾਸੀ ਜਸਪ੍ਰੀਤ ਸਿੰਘ ਨਾਲ ਵਿਆਹੀ ਹੋਈ ਹੈ ਅਤੇ ਜਸਪ੍ਰੀਤ ਮ੍ਰਿਤਕ ਦੀ ਦੂਜੀ ਭੈਣ ਨੇਹਾ ਨਾਲ ਨਾਜਾਇਜ਼ ਸਬੰਧ ਸੀ ਜਿਸ ਬਾਬਤ ਜਸ਼ਨ ਨੂੰ ਪਤਾ ਲੱਗ ਗਿਆ ਸੀ।
ਜਸ਼ਨ ਉਨ੍ਹਾਂ ਨੂੰ ਰੋਕਦਾ ਸੀ ਜਿਸ ਕਾਰਨ ਜਸਪ੍ਰੀਤ ਨੇ ਜਸ਼ਨ ਨੂੰ 9 ਦਸੰਬਰ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਖੇਤਾਂ ਵਿੱਚ ਲਿਜਾ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਉਸ ਤੋਂ ਬਾਅਦ ਉਸ ਦਾ ਚਿਹਰਾ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।