ਫ਼ਿਰੋਜ਼ਪੁਰ: ਸ਼ਹਿਰ ਵਿਚ 3 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਕੈਮਿਸਟ ਅਤੇ ਉਸ ਦੀ ਪਤਨੀ ਤੋਂ 2 ਲੱਖ 25 ਹਜ਼ਾਰ ਰੁਪਏ ਲੁੱਟ ਲਏ, ਲੁੱਟ ਦੀ ਇਹ ਸਾਰੀ ਵਾਰਦਾਤ ਨੇੜਲੇ ਇੱਕ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਦੋਵੇਂ ਭਗਤ ਸਿੰਘ ਕਲੋਨੀ ਵਿੱਚ ਇੱਕ ਕੈਮਿਸਟ ਦੀ ਦੁਕਾਨ ਚਲਾਉਂਦੇ ਹਨ। ਬੀਤੀ ਰਾਤ ਉਹ ਆਪਣੀ ਐਕਟਿਵਾ ਸਕੂਟਰ ’ਤੇ ਆਪਣੇ ਘਰ ਵੱਲ ਜਾ ਰਹੇ ਸਨ ਅਤੇ ਜਦੋਂ ਉਹ ਘਰ ਦੇ ਨਜ਼ਦੀਕ ਪਹੁੰਚੇ ਤਾਂ 3 ਨਕਾਬਪੋਸ਼ ਲੁਟੇਰੇ ਆਏ, ਜਿਨ੍ਹਾਂ ਨੇ ਉਨ੍ਹਾਂ ਦੀ ਕਨਪਟੀ 'ਤੇ ਪਿਸਤੌਲ ਰੱਖੀ ਅਤੇ ਉਨ੍ਹਾਂ ਕੋਲੋਂ ਪੈਸੇ ਖੋਹ ਕੇ ਫ਼ਰਾਰ ਹੋ ਗਏ।
ਫਿਰੋਜ਼ਪੁਰ ’ਚ ਪਤੀ-ਪਤਨੀ ਤੋਂ ਸਵਾ 2 ਲੱਖ ਰੁਪਏ ਲੁੱਟ ਕੇ ਲੁਟੇਰੇ ਫ਼ਰਾਰ - ਇੱਕ ਸੀਸੀਟੀਵੀ ਵਿੱਚ ਕੈਦ
ਸ਼ਹਿਰ ਵਿਚ 3 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਕੈਮਿਸਟ ਵਿਜੇ ਕੁਮਾਰ ਅਤੇ ਉਸ ਦੀ ਪਤਨੀ ਤੋਂ 2 ਲੱਖ 25 ਹਜ਼ਾਰ ਰੁਪਏ ਲੁੱਟ ਲਏ, ਲੁੱਟ ਦੀ ਇਹ ਸਾਰੀ ਵਾਰਦਾਤ ਨੇੜਲੇ ਇੱਕ ਸੀਸੀਟੀਵੀ ਵਿੱਚ ਕੈਦ ਹੋ ਗਈ।
ਇਸ ਘਟਨਾ ਦੀ ਜਾਣਕਾਰੀ ਥਾਣਾ ਸਦਰ ਨੂੰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਜਲਦ ਤੋਂ ਜਲਦ ਇਨ੍ਹਾਂ ਮੁਲਜ਼ਮਾਂ ਨੂੰ ਫੜਨਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਤਕਰੀਬਨ ਸਵਾ ਦੋ ਲੱਖ ਰੁਪਏ ਸਨ, ਜੋ ਲੁਟੇਰੇ ਲੁੱਟ ਕੇ ਫਰਾਰ ਹੋ ਗਏ।
ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਿਵੇਕ ਕੁਮਾਰ ਅਤੇ ਉਸ ਦੀ ਪਤਨੀ ਮਮਤਾ ਆਪਣੀ ਦੁਕਾਨ ਬੰਦ ਕਰ ਰਹੇ ਸਨ ਅਤੇ ਉਨ੍ਹਾਂ ਦੇ ਘਰ ਜਾ ਰਹੇ ਸਨ ਕਿ ਪਿੱਛੇ ਤੋਂ ਆ ਰਹੇ ਤਿੰਨ ਨਕਾਬਪੋਸ਼ ਲੁਟੇਰੇ ਨੇ ਪੀੜਤ ਦੇ ਗਲੇ ਵਿਚ ਪਏ ਹੋਏ ਬੈਗ ਜਿਸ ਵਿਚ ਲਗਭਗ ਸਵਾ ਦੋ ਲੱਖ ਰੁਪਏ ਸਨ ਨਕਦੀ ਲੁੱਟ ਕੇ ਲੁਟੇਰੇ ਉਥੋਂ ਫਰਾਰ ਹੋ ਗਏ ਹਨ। ਉਨ੍ਹਾ ਦੱਸਿਆ ਕਿ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਨ ਉਪਰੰਤ ਲੁਟੇਰਿਆਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾਂ ਰਹੀ ਹੈ।
ਇਹ ਵੀ ਪੜ੍ਹੋ: 'ਸਿੰਘ ਇੰਜ਼ ਕਿੰਗ':ਛੱਤੀਸਗੜ੍ਹ ਨਕਸਲੀ ਹਮਲੇ ਦੌਰਾਨ ਕਾਇਮ ਰਹੀ ਦਸਤਾਰ ਦੀ ਸਰਦਾਰੀ.....