ਫਿਰੋਜ਼ਪੁਰ :ਸਥਾਨਕ ਬੈਂਕ ਉੱਤੇ ਸੋਨਾ ਲੈ ਕੇ ਵਿਆਜ 'ਤੇ ਪੈਸੇ ਦੇਣ ਤੋਂ ਬਾਅਦ ਸੋਨਾ ਨਾ ਮੋੜਨ ਦੇ ਇਲਜਾਮ ਲੱਗੇ ਹਨ। ਗੁਰੂੂਹਰਸਹਾਏ ਦੇ ਬੈਂਕ ਦੇ ਬਾਹਰ ਇਸੇ ਮਾਮਲੇ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਹੈ। ਪੀੜਤ ਵੱਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਬੈਂਕ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ ਗਈ। ਲੋਕਾਂ ਨੇ ਇਲਜਾਮ ਲਗਾਏ ਸਨ ਕਿ ਬੈਂਕ ਵਾਲਿਆਂ ਨੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ, ਜਿਸ ਦੌਰਾਨ ਕਿਸਾਨ ਯੂਨੀਅਨ ਨੇ ਬੈਂਕ ਦੇ ਬਾਹਰ ਮੇਨ ਗੇਟ ਨੂੰ ਤਾਲਾ ਵੀ ਜੜ ਦਿਤਾ ਗਿਆ।
ਬੈਂਕ ਨੇ ਕਰਜ਼ਾ ਦੇ ਕੇ ਗਿਰਵੀ ਰੱਖਿਆ ਸੋਨਾ ਨਹੀਂ ਮੋੜਿਆ ਤਾਂ ਕਿਸਾਨਾਂ ਨੇ ਬੈਂਕ ਅੱਗੇ ਲਾਇਆ ਧਰਨਾ, ਬੈਂਕ ਨੂੰ ਜੜ੍ਹਿਆ ਤਾਲਾ - ਪੰਜਾਬ ਦੀਆਂ ਵੱਡੀਆਂ ਖਬਰਾਂ
ਫਿਰੋਜ਼ਪੁਰ ਦੇ ਇਕ ਉੱਤੇ ਸੋਨਾ ਲੈ ਕੇ ਕਰਜ਼ਾ ਦੇਣ ਤੋਂ ਬਾਅਦ ਸੋਨਾ ਨਹੀਂ ਮੋੜਨ ਦੇ ਇਲਜ਼ਾਮ ਲੱਗੇ ਹਨ। ਪੀੜਤ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਬੈਂਕ ਮੂਹਰੇ ਧਰਨਾ ਲਾਇਆ ਹੈ।
ਬੈਂਕ ਨੇ ਕੀਤੀ ਟਾਲ ਮਟੋਲ :ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਦੋਨਾਂ ਮਤੜ ਗਜਨੀ ਵਾਲਾ ਦੇ ਨਿਵਾਸੀ ਬਲਜਿੰਦਰ ਸਿੰਘ ਨੇ ਆਪਣੀ ਜ਼ਰੂਰਤ ਲਈ ਬੈਂਕ ਕੋਲ ਸੋਨਾ ਗਿਰਵੀ ਰੱਖਿਆ ਸੀ ਅਤੇ ਉਸਨੇ ਬਣਦੇ ਵਿਆਜ ਸਹਿਤ ਬੈਂਕ ਤੋਂ ਲਿਆ ਕਰਜ਼ ਵੀ ਮੋੜ ਦਿੱਤਾ ਸੀ, ਜਿਸ ਦੀਆਂ ਰਸੀਦਾਂ ਵੀ ਉਸ ਦੇ ਕੋਲ ਹਨ। ਆਗੂ ਨੇ ਦੱਸਿਆ ਕਿ ਜਦੋਂ ਪੀੜਤ ਨੇ ਆਪਣਾ ਸੋਨਾ ਵਾਪਸ ਮੰਗਿਆ ਤਾਂ ਬੈਂਕ ਅਧਿਕਾਰੀਆਂ ਵੱਲੋਂ ਉਸ ਨਾਲ ਟਾਲ ਮਟੋਲ ਕੀਤੀ ਜਾਣ ਲੱਗੀ। ਇਸ ਤੋਂ ਬਾਅਦ ਪਰਿਵਾਰ ਨੇ ਖੁਦ ਨੂੰ ਠੱਗਿਆ ਦੱਸ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਸਹਾਰਾ ਵੀ ਲਿਆ ਅਤੇ ਸੋਨਾ ਲੈਣ ਲਈ ਬੈਂਕ ਅੱਗੇ ਧਰਨਾ ਲਾਇਆ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ :ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਆ ਕੇ ਸਥਿਤੀ ਉੱਤੇ ਕਾਬੂ ਪਾਇਆ ਅਤੇ ਬੈਂਕ ਨੂੰ ਲੱਗਿਆ ਤਾਲਾ ਵੀ ਖੁਲਵਾਇਆ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਲਈ ਅਤੇ ਪੁੱਛ-ਪੜਤਾਲ ਕਰਨ ਲਈ ਉਨ੍ਹਾਂ ਨੇ ਕੁਝ ਬੈਂਕ ਅਧਿਕਾਰੀਆਂ ਨੂੰ ਵੀ ਥਾਣੇ ਬੁਲਾਇਆ ਹੈ।