ਫ਼ਿਰੋਜ਼ਪੁਰ: ਪਿੰਡ ਟੇਢੀ ਵਾਲਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਰਕੇ ਪਿੰਡ 'ਚ ਬਣਿਆ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਜਿਸ ਨੂੰ ਮਜਬੂਤ ਕਰਨ ਲਈ ਫ਼ੌਜ ਤੇ ਨਹਿਰੀ ਮਹਿਕਮੇ ਦੀਆਂ ਟੀਮਾਂ ਨੇ ਜੇ ਸੀ ਬੀ ਮਸ਼ੀਨਾਂ ਤੇ ਗੱਟਿਆ 'ਚ ਰੇਤਾ ਭਰ ਕੇ ਬੰਨ੍ਹ ਨੂੰ ਪੱਕਾ ਕਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਪ੍ਰਸ਼ਾਸਨ ਨੇ ਟੇਢੀ ਵਾਲਾ ਪਿੰਡ ਦੀ ਲਈ ਸਾਰ
ਫ਼ਿਰੋਜ਼ਪੁਰ ਦੇ ਪਿੰਡ ਟੇਢੀ ਵਾਲਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਰਕੇ ਪਿੰਡ 'ਚ ਬਣੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ, ਈਟੀਵੀ ਭਾਰਤ ਵੱਲੋਂ ਇਸ ਖ਼ਬਰ ਨੂੰ ਵਿਖਾਇਆ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪੱਬਾਂ ਭਾਰ ਹੋ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਪਿੰਡ ਟੇਢੀ ਵਾਲਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵੱਧ ਹੋਣ ਕਰਕੇ ਪਿੰਡ ਵਿੱਚ ਬਣਿਆ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਤੇ ਜਿਸ ਨੂੰ ਮਜਬੂਤ ਕਰਨ ਲਈ ਲੋਕ ਖ਼ੁਦ ਹੀ ਕੰਮ ਕਰ ਰਹੇ ਸਨ ਤੇ ਪ੍ਰਸ਼ਾਸਨ ਕੰਭਕਰਨ ਦੀ ਨੀਂਦ ਸੁੱਤਾ ਪਿਆ ਸੀ। ਉੱਥੇ ਹੀ ਜਦੋਂ ਈਟੀਵੀ ਭਾਰਤ ਵੱਲੋਂ ਇਸ ਖ਼ਬਰ ਨੂੰ ਵਿਖਾਇਆ ਗਿਆ ਤਾਂ ਪ੍ਰਸ਼ਾਸਨ ਨੇ ਹਰਕਤ ਵਿੱਚ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਇਲਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਤੇ ਐੱਸਐੱਸਪੀ ਵਿਵੇਕ ਸੋਨੀ ਖ਼ੁਦ ਟੇਢੀ ਵਾਲਾ ਪੁੱਜੇ ਤੇ ਉਥੇ ਚਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਮੰਨਿਆ ਕਿ ਪਾਣੀ ਦੀ ਮਾਤਰਾ ਕਾਫ਼ੀ ਵੱਧ ਗਈ ਹੈ ਤੇ ਪਾਕਿਸਤਾਨ ਲਗਾਤਾਰ ਕਸੂਰ ਤੋ ਗੰਦਾ ਪਾਣੀ ਭਾਰਤ ਵੱਲ ਨੂੰ ਛੱਡ ਰਿਹਾ ਹੈ ਜਿਸ ਨਾਲ ਪਾਣੀ ਸਾਡੇ ਵਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਨ-ਰਾਤ ਕੰਮ ਕਰ ਚਲ ਰਿਹਾ ਹੈ ਤੇ ਸਾਡੇ ਸਾਰੇ ਅਫ਼ਸਰ ਮੌਕੇ 'ਤੇ ਮੌਜੂਦ ਹਨ। ਡੀਸੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਕੈਂਪਾਂ 'ਚ ਜਾਣ ਨੂੰ ਕਿਹਾ ਤਾਂ ਕਿ ਕਿਸੇ ਦਾ ਵੀ ਜਾਨੀ ਮਾਲ ਦਾ ਨੁਕਸਾਨ ਨਾ ਹੋਵੇ।