ਫਿਰੋਜ਼ਪੁਰ: ਪਤੀ ਨੂੰ ਗ਼ੈਰ ਔਰਤ ਨਾਲ ਸਬੰਧ ਰੱਖਣ ਤੋਂ ਰੋਕਣ ਤੇ ਮੁਲਾਜ਼ਮ ਪਤੀ ਵੱਲੋਂ ਦੋਸਤਾਂ ਨਾਲ ਮਿਲ ਕੇ ਆਪਣੀ ਪਤਨੀ ਅਤੇ ਪੁੱਤਰ ਨੂੰ ਜਾਨੋਂ ਮਾਰਨ ਅਤੇ ਪਤਨੀ ਨੂੰ ਬੇਪੱਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪੁਲਿਸ ਥਾਣਾ ਸਿਟੀ ਜ਼ੀਰਾ ਵੱਲੋਂ ਪੀੜਤ ਪੁੱਤਰ ਅਤੇ ਪਤਨੀ ਦੇ ਦਿੱਤੇ ਬਿਆਨਾਂ ’ਤੇ ਪਤੀ ਸਮੇਤ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।
ਸਿਵਲ ਹਸਪਤਾਲ ਜ਼ੀਰਾ ਵਿਖੇ ਜੇਰੇ ਇਲਾਜ਼ ਪੀੜਤ ਕੰਨਵਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਫਰੈਂਡਜ਼ ਇੰਨਕਲੇਵ ਜ਼ੀਰਾ ਨੇ ਦੱਸਿਆ ਕਿ ਉਸਦਾ ਪਿਤਾ ਜਸਵੀਰ ਸਿੰਘ ਜੋ ਜੰਗਲਾਤ ਵਿਭਾਗ ‘ਚ ਬਤੌਰ ਵਣ ਗਾਰਡ ਜ਼ੀਰਾ ਵਿਖੇ ਡਿਊਟੀ ਕਰਦਾ ਹੈ ਅਤੇ ਨਸ਼ਾ ਕਰਨ ਤੋਂ ਇਲਾਵਾ ਉਸਦੇ ਗੈਰ ਔਰਤ ਨਾਲ ਸਬੰਧ ਹਨ, ਜਿਸ ਨੂੰ ਰੋਕਣ 'ਤੇ ਕਈ ਵਾਰ ਪਰਿਵਾਰਕ ਝਗੜਾ ਹੋਇਆ ਤੇ ਰਿਸ਼ਤੇਦਾਰਾਂ ਵੱਲੋਂ ਚੁੱਪ ਕਰਵਾ ਦਿੱਤਾ ਗਿਆ।