ਫਿਰੋਜ਼ਪੁਰ:ਨਮਕ ਮੰਡੀ ਦੇ ਕੋਲ ਹੋਲਸੇਲ ਦਾ ਕੰਮ ਕਰਨ ਵਾਲੇ ਦੁਕਾਨਦਾਰ 'ਤੇ ਕਰੀਬ 6 ਤੋਂ 7 ਨੌਜਵਾਨਾਂ ਨੇ ਕੀਤਾ ਹਮਲਾ। ਦੁਕਾਨਦਾਰ ਦੇ ਲੜਕਿਆਂ ਸਮੇਤ ਖੁਦ ਵੀ ਜ਼ਖਮੀ ਹੋਇਆ।ਵਾਰਦਾਤ ਸੀਸੀਟੀਵੀ (CCTV) ਵਿਚ ਕੈਦ ਹੋ ਗਈ।ਸ਼ਹਿਰ ਵਿਚ ਦਿਨ ਦਿਹਾੜੇ ਹੋ ਰਹੀ ਗੁੰਡਾਗਰਦੀ (Hooliganism)ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।ਹਮਲਾਵਰ ਦੁਕਾਨ ਦਾ ਸਮਾਨ ਲੈ ਕੇ ਰਫੂ ਚੱਕਰ ਹੋ ਗਏ।
ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਵਿਚ ਅਸੀ ਬੈਠੇ ਹੋਏ ਸੀ ਅਚਾਨਕ ਹੀ ਉਹਨਾਂ ਨੇ ਸਾਡੇ ਉਤੇ ਹਮਲਾ ਕਰ ਦਿੱਤਾ ਹੈ।ਦੁਕਾਨਦਾਰ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਬੈਸਬਾਲ, ਡਾਂਗਾ ਫੜੀਆਂ ਹੋਈਆਂ ਸਨ। ਦੁਕਾਨਦਾਰ ਨੇ ਦੱਸਿਆਹੈ ਕਿ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਦੁਕਾਨਦਾਰ ਨੇ ਕਿਹਾ ਕਿ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਲੱਖਾਂ ਦਾ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਹਨ।