ਫ਼ਿਰੋਜ਼ਪੁਰ: ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫ਼ਿਰੋਜ਼ਪੁਰ ਸਿਹਤ ਵਿਭਾਗ ਦੀ ਟੀਮ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਸਿਹਤ ਅਤੇ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਜਿੰਮਾਂ ਅਤੇ ਦੁਕਾਨਾਂ ਵਿੱਚ ਵੇਚੇ ਜਾ ਰਹੇ ਫੂਡ ਸਪਲੀਮੈਂਟ ਦੇ ਸੈਂਪਲ ਭਰੇ।
ਸਿਹਤ ਵਿਭਾਗ ਦੀ ਛਾਪੇਮਾਰੀ, ਜਿੰਮਾਂ ਅਤੇ ਦੁਕਾਨਾਂ 'ਤੇ ਪਈਆਂ ਭਾਜੜਾਂ
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਜਿੰਮਾਂ ਅਤੇ ਦੁਕਾਨਾਂ 'ਤੇ ਛਾਪੇਮਾਰੀ ਕੀਤੀ। ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਦੌਰਾਨ ਜਿੰਮਾਂ ਅਤੇ ਦੁਕਾਨਾਂ ਵਿੱਚ ਵੇਚੇ ਜਾ ਰਹੇ ਫੂਡ ਸਪਲੀਮੈਂਟ ਦੇ ਸੈਂਪਲ ਭਰੇ।
ਫ਼ੋਟੋ
ਜਦੋਂ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਤਾਂ ਕਈ ਦੁਕਾਨਦਾਰਾਂ ਅਤੇ ਜਿੰਮ ਸੈਂਟਰਾਂ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ। ਫੂਡ ਸੇਫ਼ਟੀ ਅਫ਼ਸਰ ਬਲਜਿੰਦਰ ਢਿੱਲੋਂ ਨੇ ਦੱਸਿਆ ਕਿ ਜਿੰਮਾਂ ਅਤੇ ਦੁਕਾਨਦਾਰਾਂ ਵੱਲੋਂ ਫੂਡ ਸਪਲੀਮੈਂਟ ਨੌਜਵਾਨਾਂ ਨੂੰ ਸਿਹਤ ਬਣਾਉਣ ਲਈ ਵੇਚੇ ਜਾਂਦੇ ਹਨ। ਪਰ ਇਨ੍ਹਾਂ ਵਿੱਚ ਸਟੀਰਾਇਡ ਹੁੰਦਾ ਹੈ ਜੋ ਸਿਹਤ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਕਈ ਦੁਕਾਨਾਂ ਅਤੇ ਜਿੰਮ ਸੈਂਟਰਾਂ ਦੇ ਸੈਂਪਲ ਭਰੇ ਜਾ ਚੁੱਕੇ ਹਨ ਜਿਸ ਨੂੰ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ।