ਪੰਜਾਬ

punjab

ETV Bharat / state

ਗੁਰੂ ਹਰਸਹਾਏ ਦਾ ਸਹਾਇਕ ਥਾਣੇਦਾਰ 10 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

ਮਨਜੀਤ ਸਿੰਘ ਨੇ ਇਸ ਦੀ ਇਤਲਾਹ ਵਿਜੀਲੈਂਸ ਨੂੰ ਦਿੱਤੀ ਤਾਂ ਅੱਜ ਵਿਜੀਲੈਂਸ ਵਿਭਾਗ ਦੀ ਬਠਿੰਡਾ ਟੀਮ ਦੇ ਡੀਐਸਪੀ ਕੁਲਦੀਪ ਸਿੰਘ ਭੁੱਲਰ ਨੇ ਪਹਿਲੀ ਕਿਸ਼ਤ 10 ਹਜ਼ਾਰ ਰੁਪਏ ਦਿੰਦਿਆਂ ਏਐੱਸਆਈ ਦਰਸ਼ਨ ਲਾਲ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ।

ਗੁਰੂ ਹਰਸਹਾਏ ਦਾ ਸਹਾਇਕ ਥਾਣੇਦਾਰ 10 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ
ਗੁਰੂ ਹਰਸਹਾਏ ਦਾ ਸਹਾਇਕ ਥਾਣੇਦਾਰ 10 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

By

Published : Apr 26, 2021, 8:36 PM IST

ਫਿਰੋਜ਼ਪੁਰ: ਜ਼ਿਲ੍ਹਾ ਵਿਜੀਲੈਂਸ ਬਠਿੰਡਾ ਦੀ ਟੀਮ ਵੱਲੋਂ ਗੁਰੂ ਹਰਸਹਾਏ ਥਾਣੇ ਦੇ ਇੱਕ ਸਹਾਇਕ ਥਾਣੇਦਾਰ ਨੂੰ 10 ਹਜ਼ਾਰ ਰਿਸ਼ਵਤ ਲੈਣ ਦੇ ਇਲਜ਼ਾਮ ਤਹਿਤ ਕਾਬੂ ਕੀਤਾ ਹੈ। ਦਰਾਅਸਰ ਗੁਰੂ ਹਰਸਹਾਏ ਵਾਸੀ ਮਨਜੀਤ ਸਿੰਘ ਜੋ ਕਿ ਪਟਿਆਲਾ ਵਿਖੇ ਰੂਟ ਇੰਚਾਰਜ ਦੀ ਨੌਕਰੀ ਕਰਦਾ ਹੈ ਦੀ ਪਤਨੀ ਭਾਰਤੀ ਨੇ ਸੁਰਜੀਤ ਸਿੰਘ ਖ਼ਿਲਾਫ਼ ਇੱਕ ਦਰਖਾਸਤ ਥਾਣਾ ਗੁਰੂ ਹਰਸਹਾਏ ਨੂੰ ਦਿੱਤੀ ਸੀ ਜੋ ਕਿ ਥਾਣਾ ਮੁਖੀ ਨੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੂੰ ਮਾਰਕ ਕਰ ਦਿੱਤੀ ਸੀ। ਕਈ ਦਿਨ ਤਕ ਕਾਰਵਾਈ ਨਾ ਹੋਣ ’ਤੇ ਜਦ ਦਰਸ਼ਨ ਲਾਲ ਨੂੰ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਾਰਵਾਈ ਦੇ ਬਦਲੇ 30 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਜਿਸ ’ਤੇ ਭਾਰਤੀ ਨੇ ਉਸ ਨੂੰ ਮਜ਼ਬੂਰੀ ਵਸ 10 ਹਜ਼ਾਰ ਰੁਪਏ ਦੇ ਦਿੱਤੇ ਪਰ ਕਾਰਵਾਈ ਫਿਰ ਵੀ ਨਾ ਹੋਈ ਤਾਂ ਬਾਕੀ 20 ਹਜ਼ਾਰ ਰੁਪਏ 2 ਕਿਸ਼ਤਾਂ ਵਿੱਚ ਦੇਣ ਦੀ ਗੱਲ ਤੈਅ ਹੋਈ।

ਇਹ ਵੀ ਪੜੋ: ਕੈਪਟਨ ਦੇ ਸ਼ਾਹੀ ਸ਼ਹਿਰ ’ਚ ਕੋਰੋਨਾ ਦਾ ਕਹਿਰ, 24 ਘੰਟੇ ’ਚ 31 ਮੌਤਾਂ

ਮਨਜੀਤ ਸਿੰਘ ਨੇ ਇਸ ਦੀ ਇਤਲਾਹ ਵਿਜੀਲੈਂਸ ਨੂੰ ਦਿੱਤੀ ਤਾਂ ਅੱਜ ਵਿਜੀਲੈਂਸ ਵਿਭਾਗ ਦੀ ਬਠਿੰਡਾ ਟੀਮ ਦੇ ਡੀਐਸਪੀ ਕੁਲਦੀਪ ਸਿੰਘ ਭੁੱਲਰ ਨੇ ਪਹਿਲੀ ਕਿਸ਼ਤ 10 ਹਜ਼ਾਰ ਰੁਪਏ ਦਿੰਦਿਆਂ ਏਐੱਸਆਈ ਦਰਸ਼ਨ ਲਾਲ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਪਰ ਦੂਜੇ ਪਾਸੇ ਐੱਸਆਈ ਦਰਸ਼ਨ ਲਾਲ ਆਪਣੇ ਆਪ ਨੂੰ ਬੇਗੁਨਾਹ ਦੱਸ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਉਸ ਦੇ ਟੇਬਲ ’ਤੇ ਧੱਕੇ ਨਾਲ ਪੈਸੇ ਰੱਖੇ ਗਏ ਹਨ ਤੇ ਉਸ ਨੂੰ ਫਸਾਇਆ ਜਾ ਰਿਹਾ ਹੈ।

ਇਹ ਵੀ ਪੜੋ: ਲੁਧਿਆਣਾ ਪ੍ਰਸ਼ਾਸਨ ਦਾ ਕਾਂਡ, ਆਟੋ ’ਚ ਸਸਕਾਰ ਲਈ ਆਈ ਕੋਰੋਨਾ ਪੌਜ਼ੀਟਿਵ ਲਾ

ABOUT THE AUTHOR

...view details