ਫ਼ਿਰੋਜ਼ਪੁਰ:ਗ਼ਰੀਬ ਪਰਿਵਾਰਾਂ ਵੱਲੋਂ ਆਪਣਾ ਪੇਟ ਪਾਲਣ ਵਾਸਤੇ ਕਈ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ, ਪਰ ਇਹ ਨਹੀਂ ਪਤਾ ਹੁੰਦਾ ਕਿ ਕਿਸੇ ਹਾਦਸੇ ਵਿਚ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ, ਤਾਂ ਉਨ੍ਹਾਂ ਦੇ ਪਰਿਵਾਰ ਦਾ ਕੌਣ ਰਾਖਾ ਹੋਵੇਗਾ।
ਇਸੇ ਤਰ੍ਹਾਂ ਦਾ ਇੱਕ ਮਾਮਲਾ ਜ਼ੀਰਾ ਦੇ ਮੱਲਾਂਵਾਲਾ ਰੋਡ ਨਜ਼ਦੀਕ ਗੁਰਦੁਆਰਾ ਸਾਹਿਬ(Gurdwara Sahib near Mallanwala Road, Zira) ਸੁਣਨ ਨੂੰ ਮਿਲਿਆ। ਜਿੱਥੇ ਨਿਸ਼ਾਨ ਸਿੰਘ 42 ਸਾਲਾ ਦੀ ਹਾਦਸੇ ਦੌਰਾਨ ਮੌਤ ਹੋ ਗਈ ਤੇ ਪਰਿਵਾਰ ਵਿਚ ਪਿੱਛੇ ਪਤਨੀ ਤੇ ਚਾਰ ਬੱਚੇ ਰਹਿ ਗਏ। ਜੋ ਸਰਕਾਰ ਪਾਸੋਂ ਮਾਲੀ ਮਦਦ ਦੀ ਗੁਹਾਰ ਲਗਾ ਰਹੇ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਨਿਸ਼ਾਨ ਸਿੰਘ(Nishan Singh) ਦੀ ਪਤਨੀ ਪਲਵਿੰਦਰ ਕੌਰ ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਨਿਸ਼ਾਨ ਸਿੰਘ ਜੋ ਡਰਾਇਵਰੀ ਦਾ ਕੰਮ ਕਰਦਾ ਸੀ ਤੇ ਕਿਸੇ ਰੇਤਾ ਠੇਕੇਦਾਰ ਦੇ ਟਿੱਪਰ ਉਪਰ ਡਰਾਇਵਰੀ(Driving on sand contractor's tipper) ਕਰਦਾ ਸੀ, ਜੋ ਦਰਿਆ ਵਿੱਚੋਂ ਰੇਤਾ ਭਰਨ ਗਿਆ ਤੇ ਉਥੇ ਗਰਮੀ ਹੋਣ ਦੇ ਕਾਰਨ ਜਦ ਦਰਿਆ ਵਿਚ ਨਹਾਉਣ ਲੱਗਾ ਤਾਂ ਪਾਣੀ ਦੀ ਘੁੰਮਣਘੇਰੀ ਵਿੱਚ ਫਸ ਕੇ ਰਹਿ ਗਿਆ ਤੇ ਉਸ ਦਾ ਕੁਝ ਵੀ ਪਤਾ ਨਾ ਲੱਗਾ।