ਫਿਰੋਜ਼ਪੁਰ :ਸ਼ਹਿਰ ਦੇ ਬਸਤੀ ਨਿਯਾਮਦੀਨ ਕੋਲ ਪੈਂਦੇ ਰੇਲਵੇ ਫਾਟਕ ਦੇ ਗੇਟ ਮੈਨ ਨੇ ਇੱਕ ਰਾਹਗੀਰ ਨੂੰ ਥੱਪੜ ਮਾਰਿਆ ਸੀ। ਰਾਹਗੀਰ ਦਾ ਕਸੂਰ ਇਨ੍ਹਾਂ ਸੀ ਕਿ ਗੱਡੀ ਲੱਘਣ ਦੇ ਬਾਵਜੂਦ ਗੇਟ ਮੈਨ ਵੱਲੋਂ ਗੇਟ ਨਾ ਖੋਲ੍ਹੇ ਜਾਣ ਨਾਲ ਰਾਹਗੀਰ ਧੁੱਪ ਵਿੱਚ ਖੜ੍ਹੇ ਪਰੇਸ਼ਾਨ ਹੋ ਰਹੇ ਸਨ ਤੇ ਗੇਟ ਮੈਨ ਨੂੰ ਗੇਟ ਖੋਲ੍ਹਣ ਲਈ ਕਿਹਾ ਗਿਆ ਸੀ।
ਇਹ ਸਾਰੀ ਘਟਨਾ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਗੇਟ ਮੈਨ ਨਾਲ ਗੱਲਬਾਤ ਕੀਤੀ ਗਈ। ਗੇਟ ਮੈਨ ਕੋਲੋ ਪੁੱਛਿਆ ਗਿਆ ਕਿ ਹੋਇਆ ਸੀ ਕਿ ਉਨ੍ਹਾਂ ਨੂੰ ਇੱਕ ਰਾਹਗੀਰ ਨੂੰ ਥੱਪੜ ਮਾਰਨਾ ਪੈ ਗਿਆ। ਗੇਟ ਮੈਨ ਨੇ ਕਿਹਾ ਕਿ ਜੱਦੋਂ ਤੱਕ ਸਾਨੂੰ ਸਿੰਗਨਲ ਨਹੀਂ ਮਿਲਦਾ ਹੈ ਉੱਦੋਂ ਤੱਕ ਅਸੀਂ ਫਾਟਕ ਨਹੀਂ ਖੋਲ੍ਹ ਸਕਦੇ ਹਾਂ। ਇਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਸਨ। ਇੱਕ ਰਾਹਗੀਰ ਨੇ ਉਨ੍ਹਾਂ ਨੂੰ ਗਾਲ ਕੱਢੀ ਸੀ ਜਿਸ ਕਰਕੇ ਉਨ੍ਹਾਂ ਨੂੰ ਥਪੜ੍ਹ ਮਾਰਨਾ ਪੈ ਗਿਆ ਸੀ।