ਫਿਰੋਜ਼ਪੁਰ:ਪੁਲਿਸ ਵੱਲੋਂ ਐਂਨਕਾਊਟ ਕੀਤੇ ਗਏ ਇਨਾਮੀ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦੇ ਸਸਕਾਰ ਕਰਨ ਦਾ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ। ਪਰਿਵਾਰ ਨੇ ਕਿਹਾ ਕਿ ਜਦੋਂ ਤਕ ਪੋਸਟਮਾਰਟਮ ਨਹੀਂ ਹੁੰਦਾ ਉਹ ਸਸਕਾਰ ਨਹੀਂ ਕਰਨਗੇ।
High Court ਪਹੁੰਚਿਆ Gangster Jaipal Bhullar ਦੇ ਸਸਕਾਰ ਦਾ ਮਾਮਲਾ - ਜੈਪਾਲ ਭੁੱਲਰ ਦਾ ਨਹੀਂ ਹੋਇਆ ਸਸਕਾਰ
ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦੇ ਪਰਿਵਾਰ ਨੇ ਹਾਈਕੋਰਟ ਦਾ ਰੁੱਖ ਕੀਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤਕ ਉਹਨਾਂ ਨੇ ਪੁੱਤ ਦਾ ਪੋਸਟਮਾਰਟਮ ਨਹੀਂ ਕੀਤਾ ਜਾਂਦਾ ਉਦੋਂ ਤਕ ਉਹ ਸਸਕਾਰ ਨਹੀਂ ਕਰਨਗੇ।
ਇਹ ਵੀ ਪੜੋ: ਸਹੁਰੇ ਘਰੋਂ ਕੱਢੀ ਸ਼ਹੀਦ ਦੀ ਮਾਂ ਨੇ ਕੈਂਸਰ ਦੇ ਇਲਾਜ ਲਈ ਪੇਕਾ ਘਰ ਕੀਤਾ ਵਿਕਾਊ
ਦੱਸ ਦਈਏ ਕਿ 9 ਜੂਨ ਨੂੰ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦਾ ਕੋਲਕਾਤਾ ਵਿੱਚ ਪੰਜਾਬ ਪੁਲਿਸ ਦੀ ਓਕੂ ਅਤੇ ਐਸਟੀਐਫ ਕੋਲਕਾਤਾ ਦੀ ਟੀਮ ਨਾਲ ਮੁਕਾਬਲਾ ਹੋਇਆ ਸੀ। 12 ਤਰੀਕ ਨੂੰ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦੀ ਮ੍ਰਿਤਕ ਦੇਹ ਫਿਰੋਜ਼ਪੁਰ ਵਿਖੇ ਉਸਦੇ ਘਰ ਆਈ ਸੀ, ਪਰ ਅੱਜ ਤੱਕ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦੇ ਅੰਤਮ ਸੰਸਕਾਰ ਨਹੀਂ ਕੀਤਾ ਗਿਆ ਹੈ।
ਪਰਿਵਾਰ ਦੇ ਮੈਂਬਰਾਂ ਨੇ ਅੰਤਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦੇ ਪਿਤਾ ਨੇ ਇਲਜ਼ਾਮ ਲਾਇਆ ਸੀ ਕਿ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਨੂੰ ਟੋਰਚਰ ਕੀਤਾ ਗਿਆ ਹੈ ਉਸ ਦੀਆਂ ਪਸਲੀਆਂ ਟੁੱਟ ਹੋਇਆ ਸਨ, ਜਿਸ ਕਾਰਨ ਉਹ ਮੁੜ ਪੋਸਟ ਮਾਰਟਮ ਦੀ ਮੰਗ ਕਰ ਰਹੇ ਹਨ ਜਿਸ ਲਈ ਉਹਨਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।