ਫਿਰੋਜ਼ਪੁਰ:ਸੀ.ਆਈ.ਏ ਸਟਾਫ਼ (CIA staff) ਫ਼ਿਰੋਜ਼ਪੁਰ ਪੁਲਿਸ (Ferozepur Police) ਨੇ ਹਥਿਆਰਾਂ ਦੀ ਨੋਕ 'ਤੇ ਨੈਸ਼ਨਲ ਹਾਈਵੇ 54 'ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਦੀ ਪਛਾਣ ਕਰਕੇ 4 ਮੈਂਬਰਾਂ ਨੂੰ ਇੱਕ ਦੇਸੀ ਪਿਸਤੌਲ (Native pistol) , ਜਿੰਦਾ ਕਾਰਤੂਸ, ਦੋ ਲੋਹੇ ਦੀਆਂ ਰਾਡਾਂ, 1 ਲੱਖ 40 ਹਜ਼ਾਰ ਰੁਪਏ ਦੀ ਲੁੱਟ ਅਤੇ ਵੋਲਕਸ ਵੈਗਨ ਵੈਂਟੋ ਕਾਰ ਜੋ ਲੁੱਟ ਲਈ ਵਰਤੀ ਗਈ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹੀ ਜਾਣਕਾਰੀ ਐਸਐਸਪੀ ਹਰਮਨਦੀਪ ਹੰਸ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੀ।
ਹਾਈਵੇ 'ਤੇ ਲੁੱਟ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ - ਦੇਸੀ ਪਿਸਤੌਲ
ਫਿਰੋਜ਼ਪੁਰ ਵਿਚ ਸੀਆਈਏ ਸਟਾਫ਼ (CIA staff) ਨੇ ਨੈਸ਼ਨਲ ਹਾਈਵੇ (National Highway) ਉਤੇ ਲੁੱਟ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ ਕੀਤੇ ਹਨ।
ਹਾਈਵੇ 'ਤੇ ਲੁੱਟ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ
ਉਨ੍ਹਾਂ ਨੇ ਦੱਸਿਆ ਹੈ ਕਿ ਵਿਸ਼ਾਲ ਕੁਮਾਰ ਪੁੱਤਰ ਗੋਰਾ ਸਿੰਘ ਵਾਸੀ ਪਿੰਡ ਸਰਦਾਰੇ ਵਾਲਾ ਜ਼ਿਲ੍ਹਾ ਫਤਿਹਾਬਾਦ (ਹਰਿਆਣਾ), ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ, ਸੁੱਖਾ ਸਿੰਘ ਉਰਫ਼ ਭੂਸ਼ੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੰਦੋਹਾ ਜ਼ਿਲ੍ਹਾ ਬਠਿੰਡਾ, ਜਸਪ੍ਰੀਤ ਸਿੰਘ ਉਰਫ਼ ਜੱਸ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੰਦੋਹਾ ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਪੀਰਕੋਟ ਥਾਣਾ ਗਿੱਲ ਕਲਾਂ ਜ਼ਿਲ੍ਹਾ ਬਠਿੰਡਾ ਨੇ ਗਿ੍ਫ਼ਤਾਰ ਕਰ ਲਿਆ ਹੈ।