ਪੰਜਾਬ

punjab

ETV Bharat / state

ਫ਼ਿਰੋਜ਼ਪੁਰ ਦੇ ਨਾਲ ਲਗਦੇ ਸਤਲੁਜ ਦਰਿਆ 'ਚ ਹੜ੍ਹ ਦਾ ਖਦਸ਼ਾ

ਪੰਜਾਬ ਤੇ ਹਿਮਾਚਲ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ ਪੰਜਾਬ ਵਿੱਚ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਹਨ। ਇਸ ਕਾਰਨ ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ ਖੋਲ੍ਹ ਦਿੱਤਾ ਹੈ।

ਫ਼ੋਟੋ

By

Published : Aug 17, 2019, 7:30 PM IST

ਫ਼ਿਰੋਜ਼ਪੁਰ : ਹਿਮਾਚਲ ਅਤੇ ਪੰਜਾਬ ਵਿੱਚ ਲਗਤਾਰ ਹੋ ਪੈ ਰਹੇ ਮੀਂਹ ਕਰਕੇ ਭਾਖੜਾ ਡੈਮ ਦੇ 4 ਫਲੱਡ ਗੇਟ ਕੱਲ੍ਹ ਸ਼ਾਮ ਨੂੰ ਖੋਲ੍ਹ ਦਿੱਤੇ ਸਨ ਜਿਸ ਕਰਕੇ ਉਹ ਸਾਰਾ ਪਾਣੀ ਸਤਲੁਜ ਦਰਿਆ ਅਤੇ ਹੋਰ ਵਗ ਰਹੀਆਂ ਨਹਿਰਾਂ ਨੂੰ ਛੱਡਿਆ ਜਾ ਰਿਹਾ ਹੈ।

ਕੱਲ੍ਹ ਸ਼ਾਮ ਹਰੀਕੇ ਹੈਡ ਤੋਂ 55000 ਹਜ਼ਾਰ ਕਿਊਸਿਕ ਪਾਣੀ ਹੁਸੈਨੀਵਾਲਾ ਹੈਡ ਵੱਲ ਛੱਡ ਦਿਤਾ ਗਿਆ। ਇਸ ਪਾਣੀ ਨਾਲ ਫ਼ਿਰੋਜ਼ਪੁਰ ਦੇ ਦਰਿਆ ਦੇ ਨਾਲ ਲੱਗਦੇ ਹੇਠਲੇ ਇਲਾਕਿਆਂ ਵਿੱਚ ਹੜ੍ਹ ਆਉਣ ਦਾ ਖ਼ਦਸਾ ਹੈ। ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।

ਵੀਡੀਓ

ਕੁੱਝ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਰਾਤ ਤੋਂ ਦਰਿਆ ਦੇ ਪਾਣੀ ਦਾ ਪੱਧਰ ਉੱਚਾ ਹੋ ਗਿਆ ਹੈ ਤੇ ਨੀਵੀਆਂ ਫ਼ਸਲਾਂ ਵਿੱਚ ਦਰਿਆ ਦਾ ਪਾਣੀ ਵੜ ਗਿਆ ਹੈ। ਅਸੀਂ ਪੁੱਤਾਂ ਵਾਂਗ ਫ਼ਸਲ ਪਾਲਦੇ ਹਾਂ। ਕਿਸਾਨਾਂ ਨੇ ਇਹ ਵੀ ਕਿਹਾ ਕਿ ਜੇ ਪਾਣੀ ਪਿੰਡ ਵਿੱਚ ਆ ਗਿਆ ਤਾਂ ਅਸੀਂ ਕਿਥੇ ਜਾਵਾਂਗੇ। ਰਿਸ਼ਤੇਦਾਰ ਵੀ 2 ਤੋਂ 4 ਦਿਨ ਹੀ ਰੱਖਦੇ ਹਨ।

ਇਹ ਵੀ ਪੜ੍ਹੋ : ਕਸ਼ਮੀਰ ਵਾਦੀ 'ਤੇ ਹਮਲੇ ਦੀ ਜਾਣਕਾਰੀ ਮਗਰੋਂ ਹਾਈ ਅਲਰਟ 'ਤੇ ਸੁਰੱਖਿਆ ਬੱਲ

ਉੱਕਤ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਕਿਹਾ ਕਿ ਹੜ੍ਹ ਦੀ ਸਥਿਤੀ ਨੂੰ ਲੈ ਕੇ ਸਾਡੀਆਂ ਤਿਆਰੀਆਂ ਮੁਕੰਮਲ ਹਨ। ਅਸੀਂ ਕੰਟਰੋਲ ਰੂਮ ਵੀ ਬਣਇਆ ਹੈ ਜੋ 24 ਘੰਟੇ ਕੰਮ ਕਰਦਾ ਹੈ। ਬਾਕੀ ਮੈਂ ਲੋਕਾਂ ਨੂੰ ਹਿਦਾਇਤ ਕਰਦਾ ਹਾਂ ਕਿ ਪਾਣੀ ਵਾਲੇ ਇਲਾਕੇ ਵਿੱਚ ਲੋਕ ਨਾ ਜਾਣ ਆਪਣੇ ਘਰਾਂ ਦੇ ਕੋਲ ਹੀ ਰਹਿਣ।

ABOUT THE AUTHOR

...view details