ਸਤਲੁਜ ਦਾ ਜਲ ਪੱਧਰ ਵਧਣ ਕਾਰਨ ਫੌਜ ਦੇ ਬੰਕਰ ਰੁੜੇ, ਬੰਨ੍ਹ ਟੁੱਟਣ ਦਾ ਵੀ ਖ਼ਤਰਾ - ਸਤਲੁਜ ਦਰਿਆ
ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਫ਼ਿਰੋਜਪੁਰ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਪਾਣੀ ਆ ਗਿਆ ਹੈ। ਬੀ.ਐਸ.ਐਫ਼ ਦੀ ਕੰਡਿਆਲੀ ਤਾਰ ਅਤੇ ਟਾਵਰ ਵੀ ਪਾਣੀ ਵਿੱਚ ਡੁੱਬ ਗਏ ਹਨ। ਉੱਥੇ ਦੂਜੇ ਪਾਸੇ ਕਿਸੇ ਵੀ ਸਮੇ ਪਿੰਡ ਟਿੱਢੀ ਵਾਲਾ ਦਾ ਬੰਨ੍ਹ ਵੀ ਟੁੱਟ ਸਕਦਾ ਹੈ।
ਸਰਹਦੀ ਇਲਾਕੇ ਵਿੱਚ ਹੜ੍ਹ ਕਾਰਨ ਲੋਕਾਂ ਵਿੱਚ ਡਰ ਦਾ ਮਾਹੋਲ
ਫ਼ਿਰੋਜਪੁਰ: ਪੰਜਾਬ ਵਿੱਚ ਪਏ ਭਾਰੀ ਮੀਂਹ ਅਤੇ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਫ਼ਿਰੋਜਪੁਰ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਹੈ। ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਫੌਜ ਦੇ 4 ਬੰਕਰ ਰੁੜ ਗਏ ਹਨ। ਉੱਥੇ ਦੂਜੇ ਪਾਸੇ ਕਿਸੇ ਵੀ ਸਮੇ ਪਿੰਡ ਟਿਢੀ ਵਾਲਾ ਦਾ ਬੰਨ੍ਹ ਵੀ ਟੁੱਟ ਸਕਦਾ ਹੈ ਪਰ ਪ੍ਰਸ਼ਾਸਨ ਇਸ ਤੋਂ ਬੇਖ਼ਬਰ ਹੈ।