ਫਿਰੋਜ਼ਪੁਰ: 14 ਫਰਵਰੀ ਨੂੰ ਸ਼ਹਿਰ ਫਿਰੋਜ਼ਪੁਰ, ਗੁਰੂਹਰਸਹਾਏ, ਤਲਵੰਡੀ ਭਾਈ ਅਤੇ ਨਗਰ ਪੰਚਾਇਤ ਮੁੱਦਕੀ, ਮਮਦੋਟ ਵਿੱਚ ਮਿਉਂਸੀਪਲ ਚੋਣਾਂ ਚੋਣਾਂ ਹੋਣ ਜਾ ਰਹੀਆਂ ਹਨ।
ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾ ਦਾ ਵਿਸਥਾਰ ਸਹਿਤ ਵੇਰਵਾ
ਫਿਰੋਜ਼ਪੁਰ: 14 ਫਰਵਰੀ ਨੂੰ ਸ਼ਹਿਰ ਫਿਰੋਜ਼ਪੁਰ, ਗੁਰੂਹਰਸਹਾਏ, ਤਲਵੰਡੀ ਭਾਈ ਅਤੇ ਨਗਰ ਪੰਚਾਇਤ ਮੁੱਦਕੀ, ਮਮਦੋਟ ਵਿੱਚ ਮਿਉਂਸੀਪਲ ਚੋਣਾਂ ਚੋਣਾਂ ਹੋਣ ਜਾ ਰਹੀਆਂ ਹਨ।
ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾ ਦਾ ਵਿਸਥਾਰ ਸਹਿਤ ਵੇਰਵਾ
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕੁੱਲ 25 ਵਾਰਡਾਂ ਅਤੇ 25 ਪੋਲਿੰਗ ਬੂਥ ਹਨ, ਜਿਨ੍ਹਾਂ ਵਿੱਚੋਂ 20 ਸੰਵੇਦਨਸ਼ੀਲ ਹਨ ਅਤੇ 5 ਉੱਚ ਸੰਵੇਦਨਸ਼ੀਲ, ਗੁਰੂਹਰਸਹਾਏ ਵਿੱਚ 8 ਵਾਰਡ ਅਤੇ 7 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜੋ ਕਿ ਸਾਰੇ ਬੂਥ ਸੰਵੇਦਨਸ਼ੀਲ ਹਨ। ਤਲਵੰਡੀ ਭਾਈ ਵਿਚ 13 ਵਾਰਡ ਤੇ 11 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ਵਿਚ 10 ਸੰਵੇਦਨਸ਼ੀਲ ਤੇ 1ਅਤਿ ਸੰਵੇਦਨਸ਼ੀਲ ਹੈ ਮੁਦਕੀ ਵਿਚ 12 ਵਾਰਡ ਤੇ 8 ਪੋਲਿੰਗ ਬੂਥ ਹਨ ਜਿਨ੍ਹਾਂ ਵਿਚ 6 ਸੰਵੇਦਨਸ਼ੀਲ 2 ਅਤਿ-ਸੰਵੇਦਨਸ਼ੀਲ ਹਨ। ਇਸੇ ਤਰ੍ਹਾਂ ਮਮਦੋਟ ਵਿੱਚ 9 ਵਾਰਡ 8 ਪੋਲਿੰਗ ਸੈਸ਼ਨ ਹਨ, ਜਿਨ੍ਹਾਂ ਵਿੱਚੋਂ 7 ਸੰਵੇਦਨਸ਼ੀਲ ਹਨ, 1 ਇੱਕ ਅਤਿ ਸੰਵੇਦਨਸ਼ੀਲ ਹੈ ਜੋ ਕੁੱਲ 67 ਵਾਰਡ ਅਤੇ 59 ਪੋਲਿੰਗ ਬੂਥ ਹਨ। ਪੋਲਿੰਗ ਬੂਥਾਂ ਅਤੇ ਪੋਲਿੰਗ ਬੂਥਾਂ ਦੇ ਗੇਟ 'ਤੇ ਸਖਤ ਸੁਰੱਖਿਆ ਰਹੇਗੀ, 20 ਗਸ਼ਤ ਕਰਨ ਵਾਲੀਆਂ ਪਾਰਟੀਆਂ ਅਤੇ ਸ਼ਹਿਰ ਦੀ ਐਂਟਰੀ ਤੇ ਨਾਕੇ ਹੋਣਗੇ। ਚੋਣਾਂ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਗਜ਼ਟਿਡ ਅਧਿਕਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ, ਕੁੱਲ 1850 ਕਰਮਚਾਰੀਆਂ ਨੂੰ ਡਿਊਟੀ 'ਤੇ ਲਗਾਇਆ ਗਿਆ ਹੈ।
ਇਸ ਮੌਕੇ ਪੁਲਿਸ ਦੇ ਉੱਚ-ਅਧਿਕਾਰੀਆਂ ਵੱਲੋਂ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਚੋਣਾਂ ਦੌਰਾਨ ਕਿਸੇ ਵੀ ਵਿਅਕਤੀ ਕੋਲ ਕਿਸੇ ਕਿਸਮ ਦਾ ਕੋਈ ਮਾਰੂ ਹਥਿਆਰ ਨਹੀਂ ਹੋਵੇਗਾ। ਉਨ੍ਹਾ ਦੱਸਿਆ ਕਿ ਜਿਹੜਾ ਵਿਅਕਤੀ ਵੋਟ ਪਾਉਣ ਆਇਆ ਹੈ ਤਾਂ ਉਸ ਕੋਲ ਕੋਈ ਵੀ ਮਾਚਿਸਬਾਕਸ, ਐਸਿਡ, ਮੋਬਾਈਲ ਫ਼ੋਨ ਜਾ ਕਿਸੇ ਵੀ ਤਰ੍ਹਾ ਦਾ ਹਥਿਆਰ ਨਹੀਂ ਹੋਣਾ ਚਾਹੀਦਾ। ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਕਿ ਵੋਟ ਪਾਉਣ ਆਏ ਵਿਅਕਤੀ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਇਸ ਲਈ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਦੇ ਨਾਲ ਨਾਲ ਪੀਏਪੀ, ਆਰਮਡ ਫੋਰਸਿਜ਼, ਕਮਾਂਡੋ ਅਤੇ ਪੰਜਾਬ ਹੋਮ ਗਾਰਡਾਂ ਨੂੰ ਫੋਰਸ ਡਿਊਟੀ 'ਤੇ ਤਾਇਨਾਤ ਕੀਤਾ ਜਾਵੇਗਾ ਤਾ ਜੋ ਚੋਣ ਸ਼ਾਂਤੀਮਈ ਢੰਗ ਨਾਲ ਕਰਵਾਈ ਜਾ ਸਕੇ।