ਫਿਰੋਜ਼ਪੁਰ : ਰੇਲ ਮਹਿਕਮੇ ਨੇ ਰੇਲ ਲਾਈਨ ਦੇ ਨਾਲ ਦੇ ਪਿੰਡ ਪੀਰ ਅਹਿਮਦ ਖ਼ਾਨ ਦਾ ਇੱਕੋ ਇੱਕ ਲਾਂਘਾ ਗਾਡਰ ਲਾ ਕੇ ਬੰਦ ਕਰ ਦਿਤਾ। ਇਸ ਪਿੰਡ ਵਿੱਚ ਕਰੀਬ 80 ਪਰਿਵਾਰ ਰਹਿੰਦੇ ਹਨ ਅਤੇ ਪਿੰਡ ਦੀ ਆਪਣੀ ਪੰਚਾਇਤ ਹੈ।
ਇਸ ਦੇ ਰੋਹ ਵੱਜੋਂ ਪਿੰਡ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਦੇ ਘਰ ਦੇ ਬਾਹਰ ਆ ਕੇ ਆਪਣਾ ਰੋਸ ਜਤਾਇਆ। ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦਾ ਇੱਕੋ ਹੀ ਰਾਹ ਜਾਂਦਾ ਹੈ। ਜਿੱਥੇ ਸਵੇਰੇ ਰੇਲ ਮਹਿਕਮੇ ਨੇ ਗਾਡਰ ਲਾ ਕੇ ਸਾਡਾ ਰਾਹ ਬੰਦ ਕਰ ਦਿੱਤਾ ਹੈ। ਅਸੀਂ ਪਿੰਡ ਤੋਂ ਬਾਹਰ ਕਿਵੇਂ ਜਾਈਏ ਸਾਡਾ ਰਾਹ ਖੋਲ੍ਹਿਆ ਜਾਵੇ।