ਫਿਰੋਜ਼ਪੁਰ: ਜ਼ੀਰਾ ਟ੍ਰੈਫਿਕ ਪੁਲਿਸ ਵੱਲੋਂ ਪਾਰਕਿੰਗ ਤੋਂ ਬਾਹਰ ਖੜ੍ਹੀਆਂ ਗੱਡੀਆਂ ਨੂੰ ਲੋਕ ਲਗਾਏ ਗਏ ਅਤੇ ਚਲਾਨ ਕੱਟੇ ਗਏ ਹਨ। ਟ੍ਰੈਫਿਕ ਦੀ ਸਮੱਸਿਆ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਿਸ ਵੱਲੋਂ ਸਖ਼ਤੀ ਕੀਤੀ ਗਈ ਹੈ। ਟ੍ਰੈਫਿਕ ਇੰਚਾਰਜ ਬਲੌਰ ਸਿੰਘ ਨੇ ਦੱਸਿਆ ਕਿ ਐਸਐਸਪੀ ਨਰਿੰਦਰ ਭਾਰਗਵ, ਜ਼ਿਲਾ ਟ੍ਰੈਫਿਕ ਇੰਚਾਰਜ ਇਕਬਾਲ ਸਿੰਘ ਤੇ ਡੀਐਸਪੀ ਜ਼ੀਰਾ ਸੰਦੀਪ ਸਿੰਘ ਮੰਡ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਵੱਲੋਂ ਜ਼ੀਰਾ ਵਿਚ ਟ੍ਰੈਫਿਕ ਦੀ ਸਮੱਸਿਆ ਨੂੰ ਵੇਖਦੇ ਹੋਏ ਇਹ ਕਾਰਵਾਈ ਕੀਤੀ ਜਾ ਕਹੀ ਹੈ।
ਟ੍ਰੈਫਿਕ ਇੰਚਾਰਜ ਬਲੌਰ ਸਿੰਘ ਨੇ ਦੱਸਿਆ ਹੈ ਕਿ ਜ਼ੀਰਾ ਵਿੱਚ ਲੋਕ ਗੱਡੀਆਂ ਨੂੰ ਬੱਸ ਸਟੈਂਡ ਜ਼ੀਰਾ ਦੀ ਪਾਰਕਿੰਗ ਵਿੱਚ ਖੜ੍ਹੇ ਕਰਨ ਦੀ ਬਜਾਏ ਮੇਨ ਬਾਜ਼ਾਰ ਦੀਆਂ ਸੜਕਾਂ ਉਪਰ ਦੁਕਾਨਾਂ ਦੇ ਬਾਹਰ ਰੋਕ ਕੇ ਲੰਬੇ ਸਮੇਂ ਲਈ ਖਰੀਦਦਾਰੀ ਕਰਨ ਚਲੇ ਜਾਂਦੇ ਹਨ। ਇਸ ਕਾਰਨ ਲੋਕਾਂ ਨੂੰ ਸਮੱਸਿਆ ਹੁੰਦੀ ਹੈ ਅਤੇ ਕਈ ਵਾਰ ਐਕਸੀਡੈਂਟ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸ ਲਈ ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ ਤੇ ਖੜ੍ਹੀਆਂ ਗੱਡੀਆਂ ਦੇ ਲੋਕ ਕਰ ਕੇ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮੁਹਿੰਮ ਲਗਾਤਾਰ ਜਾਰੀ ਰਹੇਗੀ ਜਦ ਤੱਕ ਲੋਕ ਖ਼ੁਦ ਨਹੀਂ ਸਮਝ ਜਾਂਦੇ।