ਫ਼ਿਰੋਜ਼ਪੁਰ: ਪੰਜਾਬ ਵਿੱਚ ਇੱਕ ਪਾਸੇ ਜਿੱਥੇ ਲੁੱਟ-ਖੋਹ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ, ਉੱਥੇ ਹੀ ਸੂਬੇ ਅੰਦਰ ਇੱਕ ਦੂਜੇ ‘ਤੇ ਕੀਤੀ ਜਾਣ ਵਾਲੀ ਗੋਲੀਬਾਰੀ ਵੀ ਰੋਕਣ ਦਾ ਨਾਮ ਨਹੀਂ ਲੈ ਰਹੀ। ਜਿਸ ਦੀ ਤਾਜ਼ਾ ਤਸਵੀਰ ਫ਼ਿਰੋਜ਼ਪੁਰ (Ferozepur) ਤੋਂ ਸਾਹਮਣੇ ਆਈ ਹੈ। ਜਿੱਥੇ ਕੁਝ ਨੌਜਵਾਨ ਥੇਟਰ ਵਿੱਚ ਫਿਲਮ ਵੇਖਣ ਲਈ ਆਏ ਸਨ, ਪਰ ਉੱਥੇ ਉਨ੍ਹਾਂ ‘ਤੇ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ (Shots were fired by the youth) ਹਨ।
ਜਾਣਕਾਰੀ ਮੁਤਾਬਿਕ ਮੁਲਜ਼ਮਾਂ ਨੇ 4 ਰਾਊਡ ਫਾਇਰ (4 rounds fire) ਕੀਤੇ ਹਨ, ਜਿਨ੍ਹਾਂ ਵਿੱਚੋਂ 2 ਰਾਊਡ ਕਾਰ ਦੇ ਸ਼ੀਸ਼ੇ ‘ਤੇ ਲੱਗੇ ਹਨ, ਜਦਕਿ 2 ਕਾਰ ਦੇ ਬੋਨਟ ‘ਤੇ ਲੱਗੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਰੋਹਿਤ ਨਾਮ ਦੇ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਫਿਲਮ ਵੇਖਣ (Watching movies with relatives) ਦੇ ਲਈ ਆਇਆ ਸੀ, ਪਰ ਪਤਾ ਨੂੰ ਕਿਉਂ ਉਨ੍ਹਾਂ ‘ਤੇ ਫਾਇਰਿੰਗ (firing) ਕੀਤੀ ਗਈ। ਪੀੜਤ ਨੇ ਦੱਸਿਆ ਕਿ ਇੱਕ ਕਾਰ ਵਿੱਚ ਕੁਝ 5 ਨੌਜਵਾਨ ਸਨ, ਜਿਨ੍ਹਾਂ ਵਿੱਚੋਂ 2 ਨੌਜਵਾਨਾਂ ਨੇ ਕਾਰ ਤੋਂ ਹੇਠਾਂ ਉਤਰ ਕੇ ਉਨ੍ਹਾਂ ‘ਤੇ ਫਾਇਰਿੰਗ ਕੀਤੀ।
ਇਹ ਵੀ ਪੜ੍ਹੋ:ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲਗਾ ਖਾਤਾ ਖੁਲ੍ਹਵਾਉਣ ਆਏ ਮੁਲਜ਼ਮ ਗ੍ਰਿਫ਼ਤਾਰ !