ਫਿਰੋਜ਼ਪੁਰ: ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਦੀ ਗੱਡੀ ਭੰਨਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਕਾਫਿਲੇ ਵਿੱਚੋਂ ਕੁੱਝ ਅਨਸ਼ਰਾਂ ਨੇ ਨੋਨੀ ਮਾਨ ਦੀ ਗੱਡੀ ਤੇ ਫਾਈਰਿੰਗ ਸ਼ੂਰੁ ਕਰ ਦਿੱਤੀ, ਗਨੀਮਤ ਰਹੀ ਕਿ ਨੋਨੀ ਮਾਨ ਵਾਲ-ਵਾਲ ਬਚ ਗਏ। ਨੋਨੀ ਮਾਨ ਵੱਲੋਂ ਦੱਸਿਆਂ ਗਿਆ ਕਿ ਉਹਨਾਂ ਦੇ ਗੰਨਮੈਨ ਦੇ ਕੱਪੜੇ ਤੱਕ ਫਾੜ ਦਿੱਤੇ। ਫਿਲਹਾਲ ਅਕਾਲੀ ਦਲ ਦੇ ਵਰਕਰਾਂ ਸਮੇਤ ਨੋਨੀ ਮਾਨ ਅਤੇ ਹਰਸਿਮਰਤ ਕੌਰ ਬਾਦਲ ਫਿਰੋਜਪੁਰ ਦੇ ਐੱਸਐੱਸ ਦਫਤਰ ਸ਼ਿਕਾਇਤ ਦਰਜ ਕਰਵਾਉਣ ਪਹੁੰਚ ਗਏ ਹਨ।
ਨੋਨੀ ਮਾਨ 'ਤੇ ਹੋਏ ਹਮਲੇ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਿੱਖੇ ਸਬਦਾਂ 'ਚ ਨਿਖੇਧੀ ਕੀਤੀ ਹੈ।