ਪੰਜਾਬ

punjab

ETV Bharat / state

ਮੋਬਾਈਲ ਦੀ ਦੁਕਾਨ 'ਚ ਲੱਗੀ ਬੈਟਰੀ 'ਚ ਹੋਇਆ ਧਮਾਕਾ, ਬੂਰੀ ਤਰ੍ਹਾਂ ਝੁਲਸਿਆ ਦੁਕਾਨ ਮਾਲਕ - ferozpur

ਫ਼ਿਰੋਜ਼ਪੁਰ ਦੇ ਮਮਦੋਟ ਮਟਕਾ ਚੌਕ ਨੇੜੇ ਵਿੱਚ ਸਥਿਤ ਦੁੱਗਲ ਮੋਬਾਈਲ ਦੀ ਦੁਕਾਨ ਦੇ ਅੰਦਰ ਬੈਟਰੀ ਫਟਣ ਕਾਰਨ ਅੱਗ ਲਗਣ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ੋਟੋ
ਫ਼ੋਟੋ

By

Published : Oct 27, 2020, 1:17 PM IST

ਫ਼ਿਰੋਜ਼ਪੁਰ: ਮਮਦੋਟ ਮਟਕਾ ਚੌਕ ਨੇੜੇ ਸਥਿਤ ਦੁੱਗਲ ਮੋਬਾਈਲ ਦੀ ਦੁਕਾਨ ਦੇ ਅੰਦਰ ਬੈਟਰੀ ਫਟਣ ਕਾਰਨ ਅੱਗ ਲਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਦੁਕਾਨ ਦਾ ਮਾਲਕ ਬੂਰੀ ਤਰ੍ਹਾਂ ਝੁਲਸ ਗਿਆ।

ਵੀਡੀਓ

ਘਟਨਾ ਬਾਰੇ ਚਸ਼ਮਦੀਦਾਂ ਨੇ ਦੱਸਿਆ ਕਿ ਕਰੀਬ ਸਵਾ ਪੰਜ ਵਜੇ ਦੁੱਗਲ ਮੋਬਾਈਲ ਦੁਕਾਨ ਦੇ ਅੰਦਰ ਅਚਾਨਕ ਇੱਕ ਵੱਡਾ ਧਮਾਕਾ ਹੋਇਆ ਤੇ ਅੱਗ ਦੇ ਭਾਂਬੜ ਬਲਨ ਲੱਗ ਪਏ। ਲੋਕਾਂ ਨੇ ਭੱਜ ਕੇ ਦੁਕਾਨ ਦੇ ਸ਼ੀਸ਼ੇ ਤੋੜ ਕੇ ਅੰਦਰ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਧੂੰਏਂ ਦੇ ਗੁਬਾਰ ਵਿੱਚੋਂ ਦੁਕਾਨ ਦੇ ਮਾਲਕ ਨੂੰ ਬਾਹਰ ਕੱਢਿਆ ਗਿਆ।

ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ ਸੀ। ਜਦੋਂ ਅੱਗ ਨਾ ਬੁੱਝੀ ਤਾਂ ਲੋਕਾਂ ਨੇ ਫੁਰਤੀ ਵਿਖਾਉਂਦਿਆਂ ਹੋਇਆਂ ਅੱਗ ਨਾਲ ਝੁਲਸ ਰਹੇ ਦੁਕਾਨ ਮਾਲਕ ਨੂੰ ਨਾਲੀ ਵਾਲੇ ਪਾਣੀ 'ਚ ਸੁੱਟ ਦਿੱਤਾ। ਉੱਥੇ ਹੀ ਉਨ੍ਹਾਂ ਨੇ ਦੁਕਾਨ ਦੀ ਬਿਜਲੀ ਕੱਟ ਕੇ ਕਾਫ਼ੀ ਜੱਦੋਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ, ਉਦੋਂ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ।

ਕਾਫ਼ੀ ਲੰਮੀ ਜੱਦੋਜਹਿਦ ਤੋਂ ਬਾਅਦ ਬੁਰੀ ਤਰ੍ਹਾਂ ਝੁਲਸੇ ਹੋਏ ਦੁਕਾਨ ਦੇ ਮਾਲਕ ਰਵਿੰਦਰ ਦੁੱਗਲ ਨੂੰ ਗੰਭੀਰ ਹਾਲਤ ਵਿੱਚ ਮਮਦੋਟ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰ ਨਾ ਹੋਣ ਕਰ ਕੇ ਫ਼ਿਰੋਜ਼ਪੁਰ ਵਿਖੇ ਰੈਫ਼ਰ ਕਰ ਦਿੱਤਾ ਗਿਆ। ਉੱਥੇ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਅਭਿਨਵ ਚੌਹਾਨ ਵੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਸਨ।

ABOUT THE AUTHOR

...view details