ਪੰਜਾਬ

punjab

ETV Bharat / state

ਜਲਾਲਾਬਾਦ ਹਮਲੇ ’ਚ ਪੁਲਿਸ ਨੇ 4 ਅਕਾਲੀਆਂ 'ਤੇ ਕੀਤਾ ਪਰਚਾ ਦਰਜ - police on the Akalis

ਜਲਾਲਾਬਾਦ ਵਿੱਚ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਦੇ ਕਾਫ਼ਲੇ ’ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਕੀਤੇ ਗਏ 50/60 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਤਸਵੀਰ
ਤਸਵੀਰ

By

Published : Feb 4, 2021, 2:04 PM IST

ਫਿਰੋਜ਼ਪੁਰ: ਜਲਾਲਾਬਾਦ ਵਿੱਚ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਦੇ ਕਾਫ਼ਲੇ ’ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਕੀਤੇ ਗਏ 50/60 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਹਾਲੇ ਤੱਕ ਗ੍ਰਿਫ਼ਤਾਰੀ ਕਿਸੇ ਦੀ ਨਹੀਂ ਹੋਈ, ਹੋਰ ਤਾਂ ਹੋਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਲਟਾ ਜਖ਼ਮੀ ਹੋਏ ਅਕਾਲੀ ਵਰਕਰਾਂ ’ਤੇ ਵੀ ਪੁਲਿਸ ਵੱਲੋਂ ਪਰਚੇ ਦਰਜ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਪਲਵਿੰਦਰ ਸਿੰਘ (ਡੀਐੱਸਪੀ, ਜਲਾਲਾਬਾਦ)

ਹਮਲਾਵਰਾਂ ਤੋਂ ਇਲਾਵਾ ਜਖ਼ਮੀ ਹੋਏ ਅਕਾਲੀ ਲੀਡਰਾਂ ਦੇ ਨਾਲ-ਨਾਲ ਵਰਕਰਾਂ ’ਤੇ ਵੀ ਕੀਤੇ ਗਏ ਪਰਚੇ
ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਜਲਾਲਾਬਾਦ ਦੇ ਤਹਿਸੀਲ ਪਰਿਸਰ ’ਚ ਗੁੰਡਾਗਰਦੀ ਦਾ ਨਾਚ ਹੋਇਆ ਸੀ ਉਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਕਾਰਕੁਨਾਂ ਵੱਲੋਂ ਧਰਨਾ ਵੀ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਦਬਾਅ ਹੇਠ ਪੰਜਾਹ ਸੱਠ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ। ਲੇਕਿਨ ਕਰਾਸ ਮਾਮਲੇ ਵਿੱਚ ਪੁਲਸ ਨੇ ਪੰਜਾਹ ਸੱਠ ਅਣਪਛਾਤੇ ਵਿਅਕਤੀਆਂ ਵਿਰੁੱਧ ਕੀਤਾ ਮਾਮਲਾ ਦਰਜ ਕਰਨ ਦੇ ਨਾਲ-ਨਾਲ ਪੁਲਸ ਵੱਲੋਂ ਚਾਰ ਅਕਾਲੀ ਲੀਡਰਾਂ ਦੇ ਨਾਲ ਨਾਲ ਪੰਜ ਛੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਲਾਲਾਬਾਦ ਦੇ ਡੀਐੱਸਪੀ ਮੁਤਾਬਕ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਹੀ ਹੋ ਸਕੇਗੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ


ਇਸ ਪੂਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਜਲਾਲਾਬਾਦ ਦੇ ਡੀਐੱਪੀ ਨੇ ਕਿਹਾ ਕਿ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਚਾਰ ਜ਼ਖ਼ਮੀ ਵਿਅਕਤੀਆਂ ਵਿੱਚ ਤਿੰਨ ਜ਼ਖ਼ਮੀ ਵਿਅਕਤੀ ਫ਼ਰੀਦਕੋਟ ਦੇ ਹਸਪਤਾਲ ਵਿੱਚ ਦਾਖ਼ਲ ਹਨ ਉਨ੍ਹਾਂ ਦੇ ਬਿਆਨ ਕਲਮ ਬੰਦ ਕਰਨ ਤੋਂ ਬਾਅਦ ਅਤੇ ਸੱਚਾਈ ਜਾਨਣ ਤੋਂ ਬਾਅਦ ਪੁਲੀਸ ਗ੍ਰਿਫ਼ਤਾਰੀ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਰਾਸ ਮਾਮਲੇ ਵਿਚ ਪੁਲਸ ਨੇ ਚਾਰ ਅਕਾਲੀ ਨੇਤਾਵਾਂ ਦੇ ਨਾਲ ਨਾਲ ਪੰਜ ਛੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ

Byte 1:- ਪਲਵਿੰਦਰ ਸਿੰਘ (ਡੀਐੱਸਪੀ, ਜਲਾਲਾਬਾਦ)

Location: ਫਿਰੋਜ਼ਪੁਰ Reporter: ਸੁਰਿੰਦਰ ਗੋਇਲ





ABOUT THE AUTHOR

...view details