ਫ਼ਿਰੋਜ਼ਪੁਰ: ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਕਰਫਿਊ ਲੱਗੇ ਨੂੰ ਪੰਜਵਾਂ ਦਿਨ ਹੋ ਗਿਆ ਹੈ। ਇਸ ਦੇ ਚਲਦਿਆਂ ਲੋਕ ਘਰ ਵਿੱਚ ਹੀ ਕੈਦ ਹਨ ਜਿਸ ਦੌਰਾਨ ਸਥਾਨਕ ਪੁਲਿਸ ਗਰੀਬ ਲੋਕਾਂ ਨੂੰ ਘਰ ਵਿੱਚ ਹੀ ਜ਼ਰੂਰਤਮੰਦ ਚੀਜ਼ਾਂ ਮੁਹੱਈਆ ਕਰਵਾ ਰਹੀ ਹੈ।
ਫ਼ਿਰੋਜ਼ਪੁਰ: ਭਾਰੀ ਮੀਂਹ ਵਿਚਕਾਰ ਪੁਲਿਸ ਨੇ ਜ਼ਰੂਰਤਮੰਦਾਂ ਨੂੰ ਘਰ-ਘਰ ਜਾ ਵੰਡਿਆ ਲੰਗਰ - ਫ਼ਿਰੋਜ਼ਪੁਰ ਦੀ ਖ਼ਬਰ
ਫਿਰੋਜ਼ਪੁਰ ਪੁਲਿਸ ਨੇ ਤੇਜ਼ ਮੀਂਹ ਹੋਣ ਦੇ ਬਾਵਜੂਦ ਜ਼ਰੂਰਤਮੰਦ ਲੋਕਾਂ ਨੂੰ ਘਰ-ਘਰ ਜਾ ਕੇ ਲੰਗਰ ਵੰਡਿਆ।
ਦੱਸ ਦਈਏ, ਸੂਬੇ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਪਰ ਫਿਰ ਵੀ ਪੁਲਿਸ ਨੇ ਆਪਣਾ ਫਰਜ਼ ਸਮਝਦਿਆਂ ਮੀਂਹ ਵਿੱਚ ਹੀ ਘਰ-ਘਰ ਜਾ ਕੇ ਲੋਕਾਂ ਨੂੰ ਲੰਗਰ ਵਰਤਾਇਆ। ਇਸ ਦੇ ਨਾਲ ਹੀ ਪੁਲਿਸ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਘਰ ਤੋਂ ਬਾਹਰ ਨਾ ਨਿਕਲਣ, ਉਨ੍ਹਾਂ ਨੂੰ ਘਰ ਵਿੱਚ ਲੰਗਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸੂਬੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਜਿਸ ਦੇ ਚਲਦਿਆਂ ਆਵਾਜਾਈ ਤੋਂ ਲੈ ਕੇ ਸਭ ਕੁਝ ਬੰਦ ਪਿਆ ਹੋਇਆ ਹੈ, ਕੁਝ ਜ਼ਰੂਰੀ ਥਾਵਾਂ ਹੀ ਖੁਲ੍ਹੀਆਂ ਹੋਈਆਂ ਹਨ। ਇਸ ਦੌਰਾਨ ਲੋੜਵੰਦ ਲੋਕਾਂ ਨੂੰ ਰਾਸ਼ਨ ਸਬੰਧੀ ਕਈ ਮੁਸ਼ਕਿਲਾਂ ਆ ਰਹੀਆਂ ਹਨ ਪਰ ਪੁਲਿਸ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੋਈ ਮੀਂਹ ਵਿੱਚ ਵੀ ਉਨ੍ਹਾਂ ਨੂੰ ਘਰ-ਘਰ ਭੋਜਨ ਦੇ ਰਹੀ ਹੈ।