ਪੰਜਾਬ

punjab

ETV Bharat / state

ਪੁਲਿਸ ਨੇ ਫਿਲਮੀ ਸਟਾਈਲ ‘ਚ ਫੜੇ ਮੁਲਜ਼ਮ, ਦੇਖੋ ਵੀਡੀਓ - Bansi Gate of Ferozepur

ਫਿਰੋਜ਼ਪੁਰ ਥਾਣਾ ਸਿਟੀ ਪੁਲਿਸ ਨੇ ਸਵਿਫ਼ਟ ਕਾਰ ਨੂੰ ਦੇਖ ਕੇ ਰੋਕਨ ਲਈ ਕਿਹਾ ਗਿਆ, ਪਰ ਕਾਰ 'ਚ ਸਵਾਰਾਂ ਵੱਲੋਂ ਰੋਕਿਆ ਨਹੀਂ ਗਿਆ। ਭੀੜ ਹੋਣ ਦੇ ਬਾਵਜੂਦ ਵੀ ਕਾਰ ਨੂੰ ਉਥੋਂ ਭਜਾ ਲਿਆ ਗਿਆ। ਇਸ ਦੌਰਾਨ 2 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ।

ferozpur police caught drug smuggler in filmy style
ਪੁਲਿਸ ਨੇ ਫਿਲਮੀ ਸਟਾਈਲ 'ਚ ਫੜੇ ਮੁਲਜ਼ਮ, ਸੀਸੀਟੀਵੀ ਫੁਟੇਜ਼ ਆਈਆਂ ਸਾਹਮਣੇ

By

Published : Aug 9, 2022, 8:59 AM IST

ਫਿਰੋਜ਼ਪੁਰ: ਥਾਣਾ ਸਿਟੀ ਪੁਲਿਸ ਵੱਲੋਂ ਫਿਲਮੀ ਸਟਾਈਲ ਵਿੱਚ ਨਸ਼ਾ ਤਸਰਕੀ ਦੇ ਮੁਲਜ਼ਮਾਂ ਦਾ ਪਿੱਛਾ ਕਰਕੇ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਕਾਰ ਨੂੰ ਰੋਕਿਆ ਅਤੇ ਡਰਾਈਵਰ ਵੱਲੋਂ ਨਾ ਰੋਕੇ ਜਾਣ 'ਤੇ ਪੁਲਿਸ ਨੇ ਕਾਰ ਦਾ ਪਿੱਛਾ ਗਿਆ। ਇਸ ਦੌਰਾਨ ਧਾਣਾ ਐਸਐਚਓ ਵੱਲੋਂ ਫਾਇਰ ਕੀਤਾ ਗਿਆ ਜਿਸ ਕਾਰਨ ਮੁਲਜ਼ਮਾ ਦੀ ਗੱਡੀ ਦਾ ਪੰਕਚਰ ਹੋ ਗਿਆ। ਕਰੀਬ 10 ਕਿਲੋਮੀਟਰ ਪਿੱਛਾ ਕਰਦਿਆਂ ਹੋਏ ਪੁਲਿਸ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਹੈ।

ਪੁਲਿਸ ਦੇ ਸ਼ਰਾਰਤੀ ਅਨਸਰਾਂ 'ਤੇ ਸ਼ਿਕੰਜਾ ਕੱਸਣ ਲਈ ਕੀਤੀ ਗਈ ਨਾਕਾਬੰਦੀ ਦੌਰਾਨ ਫ਼ਿਰੋਜ਼ਪੁਰ ਦੇ ਬਾਂਸੀ ਗੇਟ ਇਲਾਕੇ 'ਚ ਸਵਿਫ਼ਟ ਗੱਡੀ ਨੂੰ ਦੇਖ ਕੇ ਪੁਲਿਸ ਨੇ ਰੋਕਨ ਲਈ ਕਿਹਾ, ਪਰ ਭੀੜ ਹੋਣ ਦੇ ਬਾਵਜੂਦ ਕਾਰ 'ਚ ਸਵਾਰ ਨੇ ਗੱਡੀ ਭਜਾ ਲਈ। ਫਿਲਮੀ ਸਟਾਈਲ ਵਿੱਚ ਪੁਲਿਸ ਵੱਲੋਂ ਇਸ ਗੱਡੀ ਦਾ ਪਿੱਛਾ ਕਰਦੇ ਹੋਏ ਕਾਬੂ ਕਰ ਲਿਆ ਗਿਆ। ਐਸਐਚਓ ਮੋਹਿਤ ਧਵਨ ਮੌਕੇ 'ਤੇ ਜੀਪ ਤੋਂ ਬਾਹਰ ਨਿਕਲੇ ਅਤੇ ਕਾਰ ਦੇ ਟਾਇਰ 'ਤੇ ਫਾਇਰ ਕਰ ਦਿੱਤਾ। ਮੁਲਜ਼ਮਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਫਿਲਮੀ ਸਟਾਈਲ 'ਚ ਫੜੇ ਮੁਲਜ਼ਮ, ਸੀਸੀਟੀਵੀ ਫੁਟੇਜ਼ ਆਈਆਂ ਸਾਹਮਣੇ

ਇਹ ਸਾਰੀ ਘਟਨਾ ਬਜ਼ਾਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਕਾਰ ਉੱਥੋਂ ਤੇਜ਼ ਰਫ਼ਤਾਰ ਨਾਲ ਆਉਂਦੀ ਹੈ ਅਤੇ ਪਿੱਛੇ ਤੋਂ ਇੱਕ ਪੁਲਿਸ ਦੀ ਗੱਡੀ ਆਉਂਦੀ ਹੈ, ਪੁਲਿਸ ਕਾਰ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਐਸਐਚਓ ਹੇਠਾਂ ਉਤਰ ਕੇ ਕਾਰ ਨੂੰ ਰੋਕਣ ਲਈ ਕਹਿੰਦਾ ਹੈ, ਪਰ ਡਰਾਈਵਰ ਫਿਰ ਵੀ ਕਾਰ ਨਹੀਂ ਰੋਕਦਾ।

ਇਹ ਵੀ ਪੜ੍ਹੋ:ਬਰੇਟਾ ਪੁਲਿਸ ਨੂੰ ਪ੍ਰਿਅਵਰਤ ਫੌਜੀ ਤੇ ਸਾਥੀਆਂ ਦਾ ਮਿਲਿਆ 4 ਦਿਨਾਂ ਦਾ ਰਿਮਾਡ

ABOUT THE AUTHOR

...view details