ਫ਼ਿਰੋਜ਼ਪੁਰ: ਡਿਪਟੀ ਕਮਿਸ਼ਨਰ ਚੰਦਰ ਗੈਂਧ ਰੋਜ਼ ਹੀ ਨਵੇਂ ਢੰਗ ਨਾਲ ਕੋਈ ਨਾ ਕੋਈ ਵਧੀਆ ਉਪਰਾਲਾ ਕਰਦੇ ਰਹਿੰਦੇ ਹਨ। ਇੱਕ ਅਜਿਹੀ ਹੀ ਪਹਿਲ ਕਰਦੇ ਹੋਏ ਉਨ੍ਹਾਂ ਛੁੱਟੀ ਵਾਲੇ ਦਿਨ ਯਤੀਮਖਾਨੇ ਦੇ 100 ਬੱਚਿਆਂ ਨੂੰ ਆਪਣੇ ਸਰਕਾਰੀ ਬੰਗਲੇ ਵਿੱਚ ਸੱਦ ਕੇ ਉਨ੍ਹਾਂ ਨਾਲ ਆਪਣਾ ਦਿਨ ਬਿਤਾਇਆ। ਇਸ ਮੌਕੇ ਉਨ੍ਹਾਂ ਬੱਚਿਆਂ ਨਾਲ ਗਾਣੇ ਗਾ ਕੇ ਅਤੇ ਉਨ੍ਹਾਂ ਨਾਲ ਨੱਚ ਕੇ ਯਤੀਮ ਬੱਚਿਆਂ ਦੇ ਚੇਹਰੇ 'ਤੇ ਖੁਸ਼ੀ ਲਿਆਂਦੀ।
ਡੀਸੀ ਨੇ ਯਤੀਮ ਬੱਚਿਆਂ ਦੀ ਜ਼ਿੰਦਗੀ 'ਚ ਭਰੀ ਖ਼ੁਸ਼ੀ - deputy commissioner
ਡਿਪਟੀ ਕਮਿਸ਼ਨਰ ਨੇ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਯਤੀਮਖਾਨੇ ਦੇ 100 ਬੱਚਿਆਂ ਨੂੰ ਆਪਣੇ ਘਰ ਸੱਦਾ ਦਿੱਤਾ। ਬੱਚਿਆਂ ਨੂੰ ਆਪਣੀ ਸਰਕਾਰੀ ਰਿਹਾਇਸ਼ 'ਚ ਬੁਲਾ ਕੇ ਉਨ੍ਹਾਂ ਨਾਲ ਗਾਣੇ ਗਾਏ ਅਤੇ ਨੱਚ ਟੱਪ ਕੇ ਬਚਿਆਂ ਦਾ ਦਿਨ ਵਧੀਆ ਬਣਾਇਆ।
ਫ਼ੋਟੋ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਇਹ ਬੱਚੇ ਬਿਨਾਂ ਮਾਂ ਬਾਪ ਦੇ ਯਤੀਮਖ਼ਾਨੇ ਵਿੱਚ ਰਹਿੰਦੇ ਹਨ ਅਤੇ ਇਨ੍ਹਾਂ ਦਾ ਵੀ ਖੁਸ਼ ਰਹਿਣ ਦਾ ਹੱਕ ਹੈ। ਮੈ ਇਨ੍ਹਾਂ ਨੂੰ ਆਪਣੇ ਘਰ ਬੁਲਾ ਕੇ ਇਨ੍ਹਾਂ ਦੇ ਚੇਹਰਿਆਂ 'ਤੇ ਖੁਸ਼ੀ ਦੇਖੀ ਹੈ। ਇਹ ਬੱਚੇ ਆਉਣ ਵਾਲਾ ਭਵਿੱਖ ਹਨ। ਇਨ੍ਹਾਂ ਵਿਚੋਂ ਕੋਈ ਡੀ.ਸੀ, ਡਾਕਟਰ ਜਾ ਹੋਰ ਵੱਡੇ ਅਹੁਦਿਆਂ 'ਤੇ ਪਹੁੰਚ ਸਕਦਾ ਹੈ।"