ਫਿਰੋਜ਼ਪੁਰ: ਕਹਿੰਦੇ ਹਨ ਕਿ ਜਦੋਂ ਕਿੱਸੇ ਵਿੱਚ ਮਿਹਨਤ ਕਰਨ ਦਾ ਜਜ਼ਬਾ (The spirit of hard work) ਹੋਵੇ ਤਾਂ ਉਸ ਨੂੰ ਆਸਮਾਨ ਦੀਆਂ ਉਚਾਈਆਂ ਛੂਹਣ ਤੋਂ ਕੋਈ ਨਹੀਂ ਰੋਕ ਸਕਦਾ। ਭਾਵੇਂ ਉਹ ਕਿਸੇ ਇੱਕ ਮਜ਼ਦੂਰ ਪਰਿਵਾਰ ਤੋਂ ਹੀ ਕਿਉਂ ਨਾ ਹੋਵੇ। ਅਜਿਹੀ ਇੱਕ ਮਿਸਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ 'ਗੋਲੂ ਕਾ ਮੋੜ' ਦੇ ਰਹਿਣ ਵਾਲੇ ਕਰਨ ਕੁਮਾਰ ਵੱਲੋਂ ਪੇਸ਼ ਕੀਤੀ ਗਈ ਹੈ। ਜੋ ਕਿ ਪੈਰਾ ਏਸ਼ੀਅਨ ਖੇਡਾਂ (Para Asian Games) 'ਚ ਭਾਗ ਲੈਣ ਗਿਆ ਹੋਇਆ ਹੈ।
ਕਰਨ ਕੁਮਾਰ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ (Hardworking family) ਹੈ। ਜਦ ਈ.ਟੀ.ਵੀ ਭਾਰਤ ਦੀ ਟੀਮ ਨੇ ਕਰਨ ਕੁਮਾਰ ਦੇ ਘਰ ਪਹੁੰਚ ਕੇ ਇਸ ਦੇ ਹਾਲਾਤ ਬਾਰੇ ਜਾਣਕਾਰੀ ਲਈ ਤਾਂ ਉਸ ਦੇ ਭਰਾ ਰਮਨ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਕਰਨ ਕੁਮਾਰ ਤੇ ਮਾਂ ਗੀਤਾ ਰਾਣੀ ਕਿਸੇ ਸੜਕ ਦੁਰਘਟਨਾ ਵਿੱਚ ਅਪਾਹਿਜ (Disabled in a road accident) ਹੋ ਗਏ ਸਨ। ਜਿਨ੍ਹਾਂ ਦੀਆਂ ਇਸ ਹਾਦਸੇ ਵਿੱਚ ਬਾਹਾਂ ਕੱਟੀਆਂ ਗਈਆਂ ਸਨ।
ਰਮਨ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਨੇ ਮੁੱਢਲੀ ਸਿੱਖਿਆ (Basic education) ਗੋਲੂ ਕਾ ਮੋੜ ਸਰਕਾਰੀ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਹ ਆਪਣੇ ਹਾਣੀਆਂ ਨਾਲ ਖੇਡਦਾ ਸੀ ਤਾਂ ਉਸ ਨੂੰ ਵੇਖ ਕੇ ਕਰਨ ਕੁਮਾਰ ਵੀ ਖੇਡਾਂ ਵਿੱਚ ਦਿਲਚਸਪੀ (Interested in sports) ਲੈਣ ਲੱਗ ਪਿਆ ਤੇ ਉਸ ਦੀ ਮਿਹਨਤ ਨੂੰ ਵੇਖ ਕੇ ਉਨ੍ਹਾਂ ਦੇ ਕੋਚ ਗਗਨਦੀਪ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਕੋਚ ਨੇ ਆਪਣੇ ਕੋਲੋਂ ਖਰਚਾ ਕਰ ਕੇ ਉਸ ਦੀ ਖੇਡਾਂ ਪ੍ਰਤੀ ਰੁਚੀ ਨੂੰ ਵੇਖਦੇ ਹੋਏ ਸਿਖਲਾਈ ਸ਼ੁਰੂ ਕਰਵਾ ਦਿੱਤੀ।
ਉਨ੍ਹਾਂ ਦੇ ਕੋਚ ਗਗਨਦੀਪ ਨੇ ਕਰਨ ਕੁਮਾਰ ਨੂੰ ਜ਼ਿਲ੍ਹਾ ਲੈਵਲ ਤੋਂ ਲੈ ਕੇ ਅੱਜ ਪੈਰਾ ਏਸ਼ੀਅਨ ਖੇਡਾਂ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਰਨ ਕੁਮਾਰ ਬਹਿਰੀਨ ਦੁਬਈ 'ਚ ਪੈਰਾ ਏਸ਼ੀਅਨ ਖੇਡਾਂ ਵਿੱਚ ਲੌਂਗ ਜੰਪ ਦੀ ਖੇਡ 'ਚ ਹਿੱਸਾ ਲੈਣ ਗਿਆ ਅਤੇ ਅਸੀਂ ਆਸ ਕਰਦੇ ਹਾਂ ਕਿ ਉਹ ਮੈਡਲ ਜਿੱਤ ਕੇ ਹੀ ਵਾਪਸ ਆਵੇਗਾ।