ਫਿਰੋਜ਼ਪੁਰ: ਗੰਨ ਕਲਚਰ ਨੂੰ ਲੈਕੇ ਪੰਜਾਬ ਸਰਕਾਰ ਸਖ਼ਤ ਨਜ਼ਰ ਆ ਰਹੀ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਵੀ ਧੜਾ ਧੜ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ, ਜਿਨ੍ਹਾਂ ਲੋਕਾਂ ਕੋਲ ਦੋ ਤੋਂ ਵੱਧ ਅਸਲਾ ਹੈ, ਉਨ੍ਹਾਂ ਦੇ ਵੀ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਜਾਂਚ ਦੌਰਾਨ ਜਿਸ ਦਾ ਲਾਇਸੈਂਸ ਰੱਦ ਹੋਣਾ ਬਣਦਾ ਹੈ, ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਫਿਰੋਜ਼ਪੁਰ ਅਮ੍ਰਿਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਐਸਐਸਪੀ ਫਿਰੋਜ਼ਪੁਰ ਵਲੋਂ ਹੁਣ ਤੱਕ ਉਨ੍ਹਾਂ ਕੋਲ 646 ਦੇ ਕਰੀਬ ਫਾਇਲਾਂ ਆਈਆਂ ਸਨ, ਜਿਨ੍ਹਾਂ ਵਿਚੋਂ 21 ਲਾਇਸੈਂਸ ਸਸਪੈਂਡ ਕੀਤੇ ਗਏ ਹਨ ਅਤੇ 3 ਰੱਦ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਅੱਗੇ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਲੋਕਾਂ ਨੂੰ ਸੁਣਵਾਈ ਦਾ ਹੁਕਮ ਦਿੱਤੇ ਗਏ ਸਨ, ਕਈ ਤਾਂ ਪਹੁੰਚ ਨਹੀਂ ਰਹੇ। ਪਰ, ਹੁਣ ਸਰਕਾਰ ਦੇ ਹੁਕਮਾਂ ਤੋਂ ਬਾਅਦ ਲੋਕ ਆ ਰਹੇ ਹਨ। ਇਸ ਸਬੰਧੀ ਬਾਕੀਆਂ ਉੱਤੇ ਜਾਂਚ ਜਾਰੀ ਹੈ।