ਪੰਜਾਬ

punjab

ETV Bharat / state

ਫਿਰੋਜ਼ਪੁਰ ਪੁਲਿਸ ਨੇ 702 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ - ਡਰੱਗ ਸਮੱਗਲਰਾਂ ਖਿਲਾਫ ਕਰੜੀ ਨਿਗ੍ਹਾ ਰੱਖਣ ਦੀ ਮੁਹਿੰਮ

ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਪੁਲਿਸ ਨੇ 702 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ। ਦੋਸ਼ੀ ਤੇ ਮਾਮਲਾ ਦਰਜ ਕਰ ਪੁਛਗਿੱਛ ਜਾਰੀ ਹੈ। ਫਿਰੋਜ਼ਪੁਰ ਸਮੇਤ ਰਵਿੰਦਰ ਸਿੰਘ ਉਪ ਕਪਤਾਨ ਪੁਲਿਸ ਫਿਰੋਜਪੁਰ ਦੀ ਅਗਵਾਈ ਹੇਠ ਇੰਸਪੈਕਟਰ ਅਭੀਨਵ ਚੌਹਾਨ ਇੰਚਾਰਜ਼ ਸੀ.ਆਈ.ਏ ਫਿਰੋਜਪੁਰ ਸਮੇਤ ਸਾਥੀ ਕਰਮਚਾਰੀਆਂ ਨੂੰ ਮੁਖਬਰ ਖਾਸ ਤੋਂ ਇਹ ਇਤਲਾਹ ਮਿਲੀ ਕਿ ਦੋਸ਼ੀ ਵਿਜੈ ਕੁਮਾਰ ਉਰਫ ਵਿਜੈ ਪੁੱਤਰ ਸ਼ੀਰਾ ਵਾਸੀ ਸ਼ਰੀਹ ਵਾਲ ਸੈਦਾ ਥਾਣਾ ਲੱਖੋ ਕੇ ਬਹਿਰਾਮ ਜਿਲਾ ਫਿਰੋਜਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ਾ ਬਰਾਮਦ ਕੀਤਾ ਜਾ ਸਕਦਾ ਹੈ।

Ferozepur police had great success. Police recovered 702 narcotic pills
Ferozepur police had great success. Police recovered 702 narcotic pills

By

Published : Apr 17, 2021, 4:58 PM IST

ਫ਼ਿਰੋਜ਼ਪੁਰ: ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੁਲਿਸ ਨੇ 702 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।

ਫਿਰੋਜਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਡਰੱਗ ਸਮੱਗਲਰਾਂ ਖਿਲਾਫ ਕਰੜੀ ਨਿਗ੍ਹਾ ਰੱਖਣ ਦੀ ਮੁਹਿੰਮ ਤਹਿਤ ਜਿਲਾ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਹਾਜ਼ਰ ਗੁਰਮੀਤ ਸਿੰਘ ਚੀਮਾ ਕਪਤਾਨ ਪੁਲਿਸ ਫਿਰੋਜ਼ਪੁਰ ਸਮੇਤ ਰਵਿੰਦਰ ਸਿੰਘ ਉਪ ਕਪਤਾਨ ਪੁਲਿਸ ਫਿਰੋਜਪੁਰ ਦੀ ਅਗਵਾਈ ਹੇਠ ਇੰਸਪੈਕਟਰ ਅਭੀਨਵ ਚੌਹਾਨ ਇੰਚਾਰਜ਼ ਸੀ.ਆਈ.ਏ ਫਿਰੋਜਪੁਰ ਸਮੇਤ ਸਾਥੀ ਕਰਮਚਾਰੀਆਂ ਨੂੰ ਮੁਖਬਰ ਖਾਸ ਤੋਂ ਇਹ ਇਤਲਾਹ ਮਿਲੀ ਕਿ ਵਿਜੈ ਕੁਮਾਰ ਉਰਫ ਵਿਜੇ ਪੁੱਤਰ ਸ਼ੀਰਾ ਵਾਸੀ ਸ਼ਰੀਹ ਵਾਲ ਸੈਦਾ ਥਾਣਾ ਲੱਖੋ ਕੇ ਬਹਿਰਾਮ ਜਿਲਾ ਫਿਰੋਜਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ਾ ਬਰਾਮਦ ਕੀਤਾ ਜਾ ਸਕਦਾ ਹੈ।

ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੋਸ਼ੀ ਤੋਂ (702) ਨਸ਼ੀਲੀਆਂ ਗੋਲੀਆਂ ਮਾਰਕਾ Traffidol Hydrochloridé 100 SF ਬਰਾਮਦ ਕਰਕੇ ਮੁਕੱਦਮਾ ਨੰਬਰ 22,61,85 ਐਨ.ਡੀ.ਪੀਐਸ ਐਕਟ ਥਾਣਾ ਲੱਖੋ ਕੇ ਬਹਿਰਾਮ ਜਿਲਾ ਫ਼ਿਰੋਜਪੁਰ ਦਰਜ ਕੀਤਾ ਗਿਆ ਅਤੇ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।

ABOUT THE AUTHOR

...view details