ਫਿਰੋਜ਼ਪੁਰ : ਪੰਜਾਬ ਭਰ ਵਿੱਚ ਨਸ਼ੇ ਦਾ ਕਹਿਰ ਇਸ ਕਦਰ ਵੱਧ ਚੁੱਕਾ ਹੈ ਕਿ ਉਸ ਨੂੰ ਠੱਲ ਪਾਉਣ ਵਾਸਤੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਇਹਨਾਂ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰਕੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਸਖਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ੇ ਨੂੰ ਫੜ ਕੇ ਨਸ਼ਟ ਵੀ ਕੀਤਾ ਜਾ ਰਿਹਾ ਹੈ। ਪਰ ਨਸ਼ਾ ਤਸਕਰ ਆਪਣੇ ਨਸ਼ੇ ਨੂੰ ਦੇ ਕਾਰੋਬਾਰ ਨੂੰ ਬੰਦ ਨਹੀਂ ਕਰ ਰਹੇ। ਜਿਸ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ਭਰ ਦੇ ਐਸਐਸਪੀ ਨੂੰ ਆਦੇਸ਼ ਕੀਤੇ ਗਏ ਕਿ ਨਸ਼ਾ ਤਸਕਰਾਂ ਦੀਆਂ ਨਸ਼ਾ ਵੇਚ ਕੇ ਜੋ ਪ੍ਰਾਪਰਟੀਆਂ ਬਣਾਈਆਂ ਗਈਆਂ ਹਨ। ਉਹਨਾਂ ਨੂੰ ਜਪਤ ਕੀਤਾ ਜਾਵੇ। ਤਾਂ ਜੋ ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਡਰ ਬਣ ਸਕੇ।
- ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਸ਼ੁਰੂ, ਰਾਜੋਆਣਾ ਦੀ ਭੈਣ ਨੇ ਕੀਤੀ ਚਿੱਠੀ ਨਸ਼ਰ
- NCRB Report : ਪੰਜਾਬ 'ਚ ਵਧੇ ਬਲਾਤਕਾਰ ਦੇ ਮਾਮਲੇ, ਨਸ਼ੇ ਦੇ ਕੇਸਾਂ ਨੇ ਵੀ ਟੱਪੀਆਂ ਹੱਦਾਂ, ਪੜ੍ਹੋ ਕੀ ਕਹਿੰਦੀ ਹੈ ਐੱਨਸੀਆਰਬੀ ਦੀ ਤਾਜ਼ੀ ਰਿਪੋਰਟ
- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਧਿਕਾਰੀਆਂ ਨਾਲ ਮੀਟਿੰਗ, ਨਸ਼ੇ ਸਮੇਤ ਇੰਨ੍ਹਾਂ ਮਸਲਿਆਂ 'ਤੇ ਸਖ਼ਤੀ ਦੇ ਹੁਕਮ, ਡੀਜੀਪੀ ਨੇ ਦਿੱਤੀ ਜਾਣਕਾਰੀ