ਫਿਰੋਜ਼ਪੁਰ :ਆਏ ਦਿਨ ਹੀ ਪੰਜਾਬ ਭਰ ਵਿੱਚ ਗੈਂਗਸਟਰਵਾਦ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਕਤਾਰ ਵੱਧਦੀ ਜਾ ਰਹੀ ਹੈ, ਜਿਸ ਦੇ ਪਿੱਛੇ ਪੁਲਿਸ ਵੱਲੋਂ ਵੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇੱਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਦੇਖਣ ਨੂੰ ਮਿਲਿਆ।
Ferozepur Police And Miscreants Fired : ਫਿਰੋਜ਼ਪੁਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ, ਇੱਕ ਬਦਮਾਸ਼ ਜ਼ਖਮੀ - ਫਿਰੋਜ਼ਪੁਰ ਪੁਲਿਸ
ਫਿਰੋਜ਼ਪੁਰ ਪੁਲਿਸ ਅਤੇ ਬਦਮਾਸ਼ਾਂ (Ferozepur Police And Miscreants Fired ) ਵਿੱਚ ਹੋਈ ਫਾਇਰਿੰਗ ਦੌਰਾਨ ਇੱਕ ਬਦਮਾਸ਼ ਜ਼ਖਮੀ ਹੋਇਆ ਹੈ।
Published : Oct 10, 2023, 6:15 PM IST
ਪੁਲਿਸ ਨੇ ਰੋਕਣਾ ਚਾਹਿਆ ਤਾਂ ਫਾਇਰਿੰਗ :ਜਾਣਕਾਰੀ ਮੁਤਾਬਿਕ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਕਨਾਲ ਕਲੋਨੀ ਵਿੱਚ ਨਾਕੇ ਦੌਰਾਨ ਦੋ ਵਿਅਕਤੀਆਂ ਨੂੰ ਰੋਕਣ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਪੁਲਿਸ ਪਾਰਟੀ ਉੱਪਰ ਹੀ ਫਾਇਰਿੰਗ ਕਰ ਦਿੱਤੀ ਗਈ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਇੱਕ ਮੁਜ਼ਰਮ ਦੇ ਪੈਰ ਵਿੱਚ ਗੋਲੀ ਲੱਗੀ, ਜਿਸ ਨੂੰ ਮੌਕੇ ਉੱਤੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ।
- Aero Model With Waste Material : ਸੋਸ਼ਲ ਮੀਡੀਆ ਤੋਂ ਸੇਧ ਲੈ ਕੇ ਤਿਆਰ ਕੀਤੇ ਐਰੋ ਮਾਡਲ, 16 ਸਾਲ ਦਾ ਤਨਿਸ਼ ਬਣਿਆ ਚਰਚਾ ਦਾ ਵਿਸ਼ਾ
- Simranjit Mann Political journey : ਸਾਂਸਦ ਸਿਮਰਨਜੀਤ ਮਾਨ ਕਰਦੇ ਨੇ ਵੱਖਰੇ ਦੇਸ਼ ‘ਖਾਲਿਸਤਾਨ’ ਦੀ ਮੰਗ, ਜਾਣੋ ਜੇਲ੍ਹ ਤੋਂ ਸ਼ੁਰੂ ਹੋਏ ਮਾਨ ਦੇ ਸਿਆਸੀ ਸਫ਼ਰ ਦੀ ਕਹਾਣੀ
- Bikram Majithia on Illegal Mining: ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਰਾਜਪਾਲ ਨੂੰ ਵੀ ਕੀਤੀ ਸ਼ਿਕਾਇਤ
ਮੁਜ਼ਰਮ ਕਰਦਾ ਸੀ ਲੁੱਟਖੋਹ ਦੀਆਂ ਵਾਰਦਾਤਾਂ :ਇਸਦੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਅਭਿਨਵ ਚੌਹਾਨ ਐਸਐਚਓ ਵੱਲੋਂ ਕਨਾਲ ਕਲੋਨੀ ਦੇ ਵਿੱਚ ਨਾਕਾ ਲਗਾਇਆ ਗਿਆ ਤਾਂ ਦੋ ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਕੇ ਉਥੋਂ ਲੰਘਣ ਲੱਗੇ ਤਾਂ ਉਹਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਵੱਲੋਂ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ ਗਈ, ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਵੀ ਉਹਨਾਂ ਉੱਤੇ ਫਾਇਰਿੰਗ ਕੀਤੀ ਅਤੇ ਇੱਕ ਦੋਸ਼ੀ ਜ਼ਖਮੀ ਹੋ ਗਿਆ। ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਹਸਪਤਾਲ ਵਿੱਚ ਜੇਰੇ ਇਲਾਜ ਭਰਤੀ ਕਰਾਇਆ ਗਿਆ। ਡੀਐੱਸਪੀ ਸੰਧੂ ਵੱਲੋਂ ਦੱਸਿਆ ਗਿਆ ਕਿ ਇਹ ਮੁਜਰਮ ਪਹਿਲਾਂ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਹਿੰਦਾ ਸੀ ਤੇ ਇਹ ਇਸ ਵਿੱਚ ਲੋੜੀਂਦਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।