ਫਿਰੋਜ਼ਪੁਰ: ਫਿਰੋਜ਼ਪੁਰ ਦੇ ਐਸ. ਐਸ. ਪੀ ਦਫਤਰ (SSP office) ਵਿੱਚ ਪਹੁੰਚੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ DGP ਤੇ ਗੰਭੀਰ ਦੋਸ਼ ਲਗਾਏ ਗਏ। ਜਿਸ ਤੋਂ ਬਾਅਦ ਹੁਣ ਸਿਆਸਤ ਵਿੱਚ ਵੀ ਤੜਥੱਲੀ ਮੱਚਣ ਦੀ ਸੰਭਾਵਨਾ ਬਣ ਚੁੱਕੀ ਹੈ।
ਡੀਜੀਪੀ 'ਤੇ ਬਲਾਤਕਾਰ ਦਾ ਮਾਮਲਾ ਦਾ ਮਾਮਲਾ ਦਰਜ
ਵਿਧਾਇਕ ਪਰਮਿੰਦਰ ਸਿੰਘ ਪਿੰਕੀ (Parminder Singh Pinki) ਨੇ ਦੱਸਿਆ ਕਿ ਡੀਜੀਪੀ ਇਕ ਭਗੌੜਾ ਵਿਅਕਤੀ ਹੈ, ਜਿਸ 'ਤੇ ਬਲਾਤਕਾਰ ਦਾ ਮਾਮਲਾ ਦਾ ਮਾਮਲਾ ਦਰਜ ਹੈ ਅਤੇ ਉਸ ਦੀ ਸੁਪਰੀਮ ਕੋਰਟ ਤੱਕ ਜ਼ਮਾਨਤ ਰੱਦ ਹੋਈ ਹੈ। ਜਿਸਨੂੰ DGP ਵੱਲੋਂ ਆਪਣੀ ਕਾਰ 'ਚ ਬਿਠਾ ਕੇ ਘੁਮਾਇਆ ਜਾ ਰਿਹਾ ਹੈ। ਜੋ ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਵੀ ਚੱਕਰ ਲਗਾ ਕੇ ਗਿਆ ਹੈ।
ਫ਼ਿਰੋਜ਼ਪੁਰ ਦੇ ਵਿਧਾਇਕ ਨੇ ਡੀਜੀਪੀ ਪੰਜਾਬ 'ਤੇ ਲਾਏ ਦੋਸ਼ ਸੀਬੀਆਈ ਜਾਂਚ ਕੀਤੀ ਜਾਵੇ ਅਤੇ ਡੀਜੀਪੀ ਉਪਰ ਹੋਣਾ ਚਾਹੀਦਾ ਹੈ ਪਰਚਾ ਦਰਜ
ਹੁਣ ਉਨ੍ਹਾਂ ਦੇ ਪਰਿਵਾਰ ਨੂੰ ਅਤੇ ਉਨ੍ਹਾਂ ਦੇ ਬੰਦਿਆਂ ਨੂੰ ਜਾਨ ਦਾ ਖਤਰਾ ਹੈ। ਜਿਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਪਿੰਕੀ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕੀਤੀ ਜਾਵੇ ਅਤੇ ਡੀਜੀਪੀ ਉਪਰ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ।
ਇਕ ਮਹਿਲਾ ਵੱਲੋਂ ਫਿਰੋਜ਼ਪੁਰ ਦੇ ਨਾਮੀ ਵਿਅਕਤੀ ਵੀ. ਪੀ. ਸਿੰਘ 'ਤੇ ਬਲਾਤਕਾਰ ਦਾ ਕਰਵਾਇਆ ਸੀ ਪਰਚਾ ਦਰਜ
ਫਿਰੋਜ਼ਪੁਰ ਦੇ ਐਸ. ਐਸ. ਪੀ ਦਫਤਰ (SSP office) ਵਿੱਚ ਪਹੁੰਚੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ DGP ਤੇ ਗੰਭੀਰ ਦੋਸ਼ ਲਗਾਏ ਗਏ। ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਇਕ ਮਹਿਲਾ ਵੱਲੋਂ ਫਿਰੋਜ਼ਪੁਰ ਦੇ ਨਾਮੀ ਵਿਅਕਤੀ ਵੀ. ਪੀ. ਸਿੰਘ 'ਤੇ ਬਲਾਤਕਾਰ ਦਾ ਪਰਚਾ ਦਰਜ ਕਰਵਾਇਆ ਗਿਆ ਸੀ।
ਇਨਸਾਫ਼ ਨਾ ਮਿਲਿਆ ਤਾਂ ਉਹ ਕਰ ਲਵੇਗੀ ਖੁਦਕੁਸ਼ੀ
ਜਿਸ ਦੀ ਸੁਪਰੀਮ ਕੋਰਟ ਤੱਕ ਜ਼ਮਾਨਤ ਨਹੀਂ ਹੋਈ ਸੀ। ਪੀੜਤ ਮਹਿਲਾ ਨੇ ਵੀ DGP ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਉਨ੍ਹਾਂ ਕਿਹਾ ਅਗਰ ਉਸਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਬਿਕਰਮ ਮਜੀਠੀਆ ਖ਼ਿਲਾਫ਼ ਮਾਮਲਾ ਦਰਜ