ਪੰਜਾਬ

punjab

ETV Bharat / state

ਜੇਲ੍ਹ ਕੁਆਟਰ ਬਣ ਰਹੇ ਨਸ਼ੇੜੀਆਂ ਲਈ ਅੱਡਾ, ਨਸ਼ੇ ਕਰਕੇ ਲੋਕਾਂ ਨੂੰ ਕਰ ਰਹੇ ਪ੍ਰੇਸ਼ਾਨ

ਫਿਰੋਜ਼ਪੁਰ ਦੇ ਗਾਂਧੀ ਨਗਰ ਦੇ ਜੇਲ੍ਹ ਕੁਆਟਰ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਏ ਕਿ ਨਸ਼ੇੜੀ ਇੱਥੇ ਆ ਕੇ ਟੀਕੇ ਲਾਉਂਦੇ ਹਨ ਅਤੇ ਫਿਰ ਸਥਾਨਕ ਲੋਕਾਂ ਨੂੰ ਤੰਗ ਪ੍ਰੇਸ਼ਾਨ ਵੀ ਕਰਦੇ ਹਨ।

By

Published : Dec 4, 2022, 10:25 AM IST

Updated : Dec 4, 2022, 11:14 AM IST

Ferozepur Gandhi nagar jail quarter
Ferozepur Gandhi nagar jail quarter

ਫਿਰੋਜ਼ਪੁਰ:ਗਾਂਧੀ ਨਗਰ ਵਿੱਚ ਜੇਲ੍ਹ ਕਰਮਚਾਰੀਆਂ ਦੀ ਰਿਹਾਇਸ਼ ਲਈ ਕੁਆਟਰ ਬਣਾਏ ਗਏ ਸਨ। ਪਰ ਹੁਣ ਇਹ ਕੁਆਟਰ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਚੁੱਕੇ ਹਨ। ਇੱਥੇ ਨਸ਼ੇੜੀ ਆਕੇ ਨਸ਼ੇ ਦੇ ਟੀਕੇ ਲਗਾਉਂਦੇ ਹਨ ਅਤੇ ਰਾਤ ਨੂੰ ਆਉਂਦੇ ਜਾਂਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਨਸ਼ੇੜੀ ਲੋਕਾਂ ਕੋਲੋਂ ਲੁੱਟ ਖੋਹ ਵੀ ਕਰਦੇ ਹਨ।



ਨਸ਼ੇੜੀ ਲੋਕਾਂ ਨਾਲ ਕਰਦੇ ਲੁੱਟ ਖੋਹ:ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕੁਆਟਰ ਜੇਲ੍ਹ ਪ੍ਰਸ਼ਾਸਨ ਨੇ ਰਿਹਾਇਸ਼ ਲਈ ਬਣਾਏ ਸਨ। ਪਰ, ਇਥੇ ਰਿਹਾਇਸ਼ ਨਹੀਂ ਕੀਤੀ ਗਈ ਅਤੇ ਖਾਲੀ ਰਹਿਣ ਕਾਰਨ ਇਹ ਕੁਆਟਰ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ। ਇੱਥੇ ਨਸ਼ੇੜੀ ਆਕੇ ਨਸ਼ੇ ਦੇ ਟੀਕੇ ਲਗਾਉਂਦੇ ਹਨ ਅਤੇ ਬਾਅਦ ਆਉਂਦੇ ਜਾਂਦੇ ਲੋਕਾਂ ਕੋਲੋਂ ਲੁੱਟ ਖੋਹ ਕਰਦੇ ਹਨ। ਇਸ ਨਾਲ ਆਸ ਪਾਸ ਦੇ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੇਲ੍ਹ ਕੁਆਟਰ ਬਣ ਰਹੇ ਨਸ਼ੇੜੀਆਂ ਲਈ ਅੱਡਾ, ਨਸ਼ੇ ਕਰਕੇ ਲੋਕਾਂ ਨੂੰ ਕਰ ਰਹੇ ਪ੍ਰੇਸ਼ਾਨ
ਗੱਲ ਕਰਦਿਆਂ ਸਥਾਨਕ ਵਾਸੀ ਆਸ਼ਾ ਰਾਣੀ ਤੇ ਗੌਰਵ ਨੇ ਦੱਸਿਆ ਕਿ ਅਸੀਂ ਇਨ੍ਹਾਂ ਕੁਆਟਰਾਂ ਕਰਕੇ ਬਹੁਤ ਪ੍ਰੇਸ਼ਾਨ ਹਾਂ। ਇੱਥੇ ਨੌਜਵਾਨ ਆ ਕੇ ਨਸ਼ਾ ਕਰਦੇ ਹਨ। ਫਿਰ ਆਉਂਦੇ ਜਾਂਦੀਆਂ ਧੀਆਂ-ਭੈਣਾਂ ਨਾਲ ਵੀ ਛੇੜਛਾੜ ਕਰਦੇ ਹਨ। ਸਾਡਾ ਬਾਹਰ ਨਿਕਲਣਾ ਵੀ ਮੁਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 10-15 ਸਾਲ ਪਹਿਲਾਂ ਇਹ ਕੁਆਟਰ ਬਣੇ ਸੀ, ਪਰ ਲੰਮੇ ਸਮੇਂ ਤੋਂ ਖੰਡਰ ਦਾ ਰੂਪ ਧਾਰ ਚੁੱਕੇ ਹਨ ਅਤੇ ਨਸ਼ੇੜੀਆਂ ਦਾ ਅੱਡਾ ਬਣਾ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਢਾਹ ਕੇ ਪਾਰਕ ਬਣਾਉਣ ਦੀ ਮੰਗ:ਸਥਾਨਕ ਵਾਸੀਆਂ ਨੇ ਕਿਹਾ ਕਿ ਇਸ ਸਬੰਧੀ ਉਹ ਪੁਲਿਸ ਨੂੰ ਵੀ ਜਾਣੂ ਕਰਵਾ ਚੁੱਕੇ ਹਨ। ਪਰ, ਪੁਲਿਸ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਕੁਆਟਰਾਂ ਨੂੰ ਢਾਹ ਕੇ ਇੱਥੇ ਪਾਰਕ ਬਣਾਇਆ ਜਾਵੇ, ਜੋ ਲੋਕਾਂ ਦੇ ਕੰਮ ਆਵੇਗਾ ਅਤੇ ਨਸ਼ੇੜੀਆਂ ਦਾ ਵੀ ਸਫਾਇਆ ਹੋਵੇਗਾ।




ਇਹ ਵੀ ਪੜ੍ਹੋ:ਲੇਬਰ ਰੂਮ ਵਿੱਚ ਸਟਾਫ਼ ਨਰਸਾਂ ਨੇ ਡਿਊਟੀ ਦੌਰਾਨ ਲਗਾਏ ਠੂਮਕੇ, ਦੇਖੋ ਵੀਡੀਓ

Last Updated : Dec 4, 2022, 11:14 AM IST

ABOUT THE AUTHOR

...view details