ਫ਼ਿਰੋਜ਼ਪੁਰ: ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਾ ਤੇ ਮੋਬਾਈਲ ਫੋਨ ਕੈਦੀਆਂ ਤੋਂ ਅਕਸਰ ਬਰਾਮਦ ਹੁੰਦੇ ਹਨ। ਜੋ ਜੇਲ੍ਹ ਪ੍ਰਸ਼ਾਸਨ ਤੇ ਜੇਲ੍ਹ ਸੁਰੱਖਿਆ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਦਾ ਹੈ। ਹਾਲਾਂਕਿ ਸਮੇਂ-ਸਮੇਂ ‘ਤੇ ਪੁਲਿਸ ਨੇ ਇਸ ‘ਤੇ ਨੱਥ ਪਾਉਣ ਲਈ ਬਹੁਤ ਯਤਨ ਵੀ ਕੀਤੇ ਹਨ, ਜੋ ਹਮੇਸ਼ਾ ਫੇਲ੍ਹ ਹੀ ਸਾਬਿਤ ਹੋਏ ਹਨ, ਤੇ ਮੁਲਜ਼ਮ ਜੇਲ੍ਹ ਅੰਦਰ ਬਾਹਰ ਤੋਂ ਆਪਣਾ ਸਮਾਨ ਪਹਚਾਉਣ ਵਿੱਚ ਹਮੇਸ਼ਾ ਹੀ ਸਫ਼ਲ ਰਹੇ ਹਨ।
Ferozepur: ਕੇਂਦਰੀ ਜੇਲ੍ਹ ਦੀ ਵਧਾਈ ਸੁਰੱਖਿਆ
ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਹੁਣ ਸੁਰੱਖਿਆ ਨੂੰ ਹੋਰ ਸਖ਼ਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਬਾਹਰ ਤੋਂ ਜੇਲ੍ਹ ਦੇ ਅੰਦਰ ਕੋਈ ਵੀ ਵਸਤੂ ਨਾ ਸੂਟੀ ਜਾ ਸਕੇ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੀ ਬਾਹਰੀ ਕੰਧ ਦੇ ਉੱਪਰ 6 ਤਾਰਾਂ ‘ਤੇ ਉੱਚ ਬਿਜਲੀ ਵਾਲੇ ਇਲੈਕਟ੍ਰਿਕ ਕੰਡਿਆਲੀ ਤਾਰ ਦੀ ਇੱਕ ਪਰਤ ਲਗਾਈ ਗਈ ਹੈ।
ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਹੁਣ ਸੁਰੱਖਿਆ ਨੂੰ ਹੋਰ ਸਖ਼ਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਬਾਹਰ ਤੋਂ ਜੇਲ੍ਹ ਦੇ ਅੰਦਰ ਕੋਈ ਵੀ ਵਸਤੂ ਨਾ ਸੂਟੀ ਜਾ ਸਕੇ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੀ ਬਾਹਰੀ ਕੰਧ ਦੇ ਉੱਪਰ 6 ਤਾਰਾਂ ‘ਤੇ ਉੱਚ ਬਿਜਲੀ ਵਾਲੇ ਇਲੈਕਟ੍ਰਿਕ ਕੰਡਿਆਲੀ ਤਾਰ ਦੀ ਇੱਕ ਪਰਤ ਲਗਾਈ ਗਈ ਹੈ। ਇਸ ਵਿੱਚ ਇਲੈਕਟ੍ਰਿਕ ਪਾਵਰ ਵੀ ਜਾਰੀ ਕੀਤਾ ਜਾਵੇਗਾ।
ਪ੍ਰਸ਼ਾਸਨ ਦੇ ਇਸ ਕਦਮ ਨਾਲ ਜੇਲ੍ਹ ਦੀ ਸੁਰੱਖਿਆ ਵਿੱਚ ਹੋਰ ਸਖ਼ਤੀ ਹੋਵੇਗੀ, ਤਾਂ ਜੋ ਬਾਹਰ ਤੋਂ ਸੁੱਟਿਆ ਜਾਣ ਵਾਲੇ ਸਮਾਨ ‘ਤੇ ਰੋਕ ਲਗਾਈ ਜਾ ਸਕੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਿਰੋਜ਼ਪੁਰ ਦੇ ਡੀ.ਆਈ.ਜੀ. ਵੱਲੋਂ ਕਿਹਾ ਗਿਆ ਹੈ, ਕਿ ਪ੍ਰਸ਼ਾਸਨ ਦੇ ਇਸ ਕਦਮ ਨਾਲ ਜੇਲ੍ਹ ਵਿੱਚ ਹੋਣ ਵਾਲੇ ਅਪਰਾਧ ‘ਤੇ ਰੋਕ ਲੱਗੇਗੀ।
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਕਈ ਵਾਰ ਮੋਬਾਈਲ ਤੇ ਨਸ਼ਾ ਕੈਦੀਆਂ ਤੋਂ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਜੋ ਹਮੇਸ਼ ਜੇਲ੍ਹ ਪ੍ਰਸ਼ਾਸਨ ‘ਤੇ ਕੈਦੀਆ ਨੂੰ ਗੈਰ-ਕਾਨੂੰਨੀ ਢੰਗ ਨਾਲ ਬਾਹਰ ਤੋਂ ਸਮਾਨ ਲਿਆਉਣ ਦੇ ਇਲਜ਼ਾਮ ਲੱਗਦੇ ਸਨ।
ਇਹ ਵੀ ਪੜ੍ਹੋ:ਗੈਂਗਸਟਰ ਨਰੂਆਣਾ ਦਾ ਕਤਲ ਕਰਨ ਵਾਲਾ ਮੰਨਾ ਇਸ ਹਸਪਤਾਲ 'ਚ ਭਰਤੀ