ਫਿਰੋਜ਼ਪੁਰ: ਜ਼ਿਲ੍ਹਾਂ ਪੁਲਿਸ ਨੇ ਕਤਲ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ ਦੱਸ ਦਈਏ ਕਿ ਪਿਛਲੇ ਦਿਨੀਂ ਇੱਕ ਟੈਕਸੀ ਡਰਾਈਵਰ ਦਾ ਮੱਖੂ ਵਿੱਚ ਕਤਲ ਹੋ ਗਿਆ ਸੀ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਜੋ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਉਸ ਪਾਸ 2 ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਬੁੱਕ ਕਰਵਾ ਕੇ ਜਾਂਦੇ ਵਕਤ ਰਸਤੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਫਿਰੋਜ਼ਪੁਰ: ਟੈਕਸੀ ਡਰਾਈਵਰ ਦਾ ਕਤਲ ਕਰਨ ਵਾਲੇ 2 ਕਾਬੂ, 2 ਅਜੇ ਵੀ ਫ਼ਰਾਰ ਇਹ ਵੀ ਪੜੋ: ਮੰਗਾਂ ਨੂੰ ਲੈ ਕੇ ਕੰਪਿਊਟਰ ਅਧਿਾਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ
ਐੱਸਐੱਸਪੀ ਭਗੀਰਥ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਵਿੰਦਰ ਸਿੰਘ ਜੋ ਜੱਲਾ ਚੌਂਕੀ ਮੱਖੂ ਦਾ ਨਿਵਾਸੀ ਸੀ, ਜਿਸ ਨੂੰ 11 ਮਾਰਚ ਨੂੰ ਟੈਕਸੀ ਬੁੱਕ ਕਰਵਾ ਕੇ 2 ਵਿਅਕਤੀਆਂ ਲੈ ਗਏ ਜਿਹਨਾਂ ਨੇ ਕੋਟਇਸੇ ਖਾਂ ਜਾਣਾ ਸੀ ਪਰ ਰਸਤੇ ਵਿੱਚ ਉਹਨਾਂ ਨੇ ਉਸ ਦਾ ਕਤਲ ਕਰ ਦਿੱਤਾ।
ਉਪਰੰਤ ਮ੍ਰਿਤਕ ਦੀ ਲਾਸ਼ ਕਣਕ ਦੇੇ ਖੇਤਾਂ ਵਿੱਚੋਂ ਮਿਲੀ ਸੀ, ਜਿਸ ਪਿੱਛੋਂ ਪੁਲਿਸ ਨੇ ਬਰੀਕੀ ਨਾਲ ਜਾਂਚ ਕੀਤੀ ਤੇ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਦਕਿ 2 ਮੁਲਜ਼ਮ ਅਜੇ ਵੀ ਫਰਾਰ ਹਨ ਜਿਹਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਬਾਬਾ ਬਕਾਲਾ: ਸਿਵਲ ਹਸਪਤਾਲ 'ਚ ਡਾਕਟਰਾਂ ਨੇ ਕੀਤੀ ਮੁਕੰਮਲ ਹੜਤਾਲ