farmers Appeal to CM Punjab: ਮਾਲ ਵਿਭਾਗ ਦੀਆਂ ਰਿਪੋਰਟਾਂ ਤੋਂ ਨਾਖ਼ੁਸ਼ ਕਿਸਾਨ, CM ਪੰਜਾਬ ਨੂੰ ਕੀਤੀ ਅਪੀਲ, ਖ਼ੁਦ ਗਰਾਉਂਡ ਜ਼ੀਰੋ 'ਤੇ ਕਰਨ ਸਵਰੇਖਣ ਫਿਰੋਜ਼ਪੁਰ :ਬੀਤੇ ਕੁਝ ਦਿਨ ਪਹਿਲਾਂ ਪੰਜਾਬ ਭਰ ਵਿਚ ਹੋਈ ਤੇਜ਼ ਬਰਸਾਤ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਭਾਰੀ ਨੁਕਸਾਨ ਹੋ ਗਿਆ। ਜਿਸ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ, ਤਾਂ ਮੁਖ ਮੰਤਰੀ ਭਗਵੰਤ ਮਾਨ ਨੇ ਵੀ ਕਿਸਾਨਾਂ ਨੂੰ ਹੋਂਸਲਾ ਦਿੰਦੇ ਹੋਏ। ਨੁਕਸਾਨੀ ਗਈ ਫਸਲ ਦੀ ਗਿਰਦਾਵਰੀ ਦੇ ਹੁਕਮ ਹੁਕਮ ਦਿੱਤੇ ਕਿ ਜਿਸ ਕਿਸਾਨ ਦਾ ਜਿਨਾਂ ਨੁਕਸਾਨ ਹੋਇਆ ਹੈ ਸਰਕਾਰ ਉਸਦੀ ਭਰਪਾਈ ਕਰਦੇ ਹੋਏ ਮੁਆਵਜ਼ਾ ਜਾਰੀ ਕਰੇਗੀ।
ਦਫ਼ਤਰਾਂ ਵਿਚ ਬੈਠ ਕੇ ਰਿਪੋਰਟਾਂ ਬਣਾ ਕੇ ਭੇਜ ਦਿੱਤੀਆਂ:ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਕਿ ਗਿਰਦਾਵਰੀ ਦੀ ਰਿਪੋਟ ਮੇਨੂ ਸੌਂਪੀ ਜਾਵੇ। ਪ੍ਰੰਤੂ ਕਿਸਾਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਝੂਠੀਆਂ ਰਿਪੋਰਟਾਂ ਬਣਾ ਕੇ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਕਿਸਾਨਾਂ ਨੂੰ ਇਸ ਦਾ ਲਾਭ ਨਾ ਮਿਲ ਸਕੇ। ਉਥੇ ਹੀ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਪੰਜਾਬ ਖੁਦ ਗਰਾਉਂਡ ਜ਼ੀਰੋ 'ਤੇ ਆ ਕੇ ਸਰਵੇਅ ਕਰਨ। ਕਿਸਾਨਾਂ ਦਾ ਕਹਿਣਾ ਹੈ ਕਿ ਮਾਲ ਵਿਭਾਗ ਦੇ ਪਟਵਾਰੀਆਂ ਵੱਲੋਂ ਦਫ਼ਤਰਾਂ ਵਿਚ ਬੈਠ ਕੇ ਰਿਪੋਰਟਾਂ ਬਣਾ ਕੇ ਭੇਜ ਦਿੱਤੀਆਂ ਗਈਆਂ ਹਨ ਕਿ 10% ਨੁਕਸਾਨ ਹੋਇਆ ਹੈ ਜਦ ਕਿ ਸਾਡਾ ਨੁਕਸਾਨ 70 ਤੋਂ 80 ਪ੍ਰਤੀਸ਼ਤ ਹੋਇਆ ਹੈ।
ਇਹ ਵੀ ਪੜ੍ਹੋ :Wheat in Punjab: 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਸਰਕਾਰੀ ਖਰੀਦ , 2125 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਭਾਅ
ਉਮੀਦਾਂ 'ਤੇ ਫਿਰਿਆ ਪਾਣੀ :ਜਿਸ ਪਾਸੇ ਵੀ ਨਜ਼ਰ ਮਾਰੀਏ ਫ਼ਸਲ ਜ਼ਮੀਨ ਉੱਤੇ ਵਿਛੀ ਹੋਈ ਹੈ। ਇਸ ਦੇ ਸਿੱਟਿਆਂ ਵਿਚੋਂ ਜੋ ਦੁੱਧ ਸੁੱਕ ਕੇ ਕਣਕ ਬੰਨ੍ਹੀ ਸੀ ਖਤਮ ਹੋ ਚੁੱਕੀ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਫਸਲ ਦੇ ਆਉਣ ਮਗਰੋਂ ਕਈ ਤਰਾਂ ਦੇ ਕੰਮ ਸੁੱਚੇ ਹੁੰਦੇ ਹਨ ਜਿਵੇਂ ਵਿਆਹ-ਸ਼ਾਦੀ ਕਰਨਾ ਮਕਾਨ ਬਣਾਉਣਾ ਕਰਜੇ ਉਤਾਰਨਾ ਬੱਚਿਆਂ ਦੀ ਚੰਗੀ ਸਿੱਖਿਆ ਦੇਣੀ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਕਈ ਤਰ੍ਹਾਂ ਦੇ ਪ੍ਰੋਗਰਾਮ ਬਣਾਏ ਹੁੰਦੇ ਹਨ। ਪਰ ਕੁਦਰਤ ਦੇ ਕਹਿਰ ਨਾਲ ਇਸ 'ਤੇ ਪਾਣੀ ਫਿਰ ਚੁੱਕਾ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਸਰਕਾਰ ਵੱਲੋਂ ਮੁਆਵਜ਼ਾ ਤੈਅ ਕੀਤਾ ਗਿਆ ਹੈ।
ਮੁਆਵਜ਼ਾ ਦਿੱਤਾ ਜਾਵੇ:ਉਹ ਬਹੁਤ ਘੱਟ ਹੈ ਕਿਉਂਕਿ 15 ਤੋਂ 20 ਹਜ਼ਾਰ ਫਸਲ ਬਿਜਾਈ ਤੇ ਆ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਹਨਾਂ ਮੁਆਵਜ਼ਾ ਜ਼ਰੂਰ ਦੇਵੇ ਜਿਸ ਨਾਲ ਕਿਸਾਨ ਗੁਜ਼ਾਰਾ ਕਰ ਸਕੇ ਇਸ ਮੌਕੇ ਠੇਕਿਆਂ 'ਤੇ ਲੈ ਕੇ ਜ਼ਮੀਨਾਂ ਦੀ ਕਾਸ਼ਤਕਾਰੀ ਕਰਨ ਵਾਲੇ ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਜੋ ਕਾਸ਼ਤਕਾਰ ਹਨ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਨਾ ਕਿ ਖੇਤ ਦੇ ਮਾਲਕ ਨੂੰ ਕਿਉਂਕਿ ਕਾਸ਼ਤਕਾਰ ਪਹਿਲਾਂ ਹੀ ਮਾਲਕ ਨੂੰ ਠੇਕਾ 65 ਤੋਂ 70 ਹਜ਼ਾਰ ਰੁਪਏ ਦੇ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਾਤ ਦਾ ਸਰਕਾਰ ਮਾਲਕ ਦੇ ਖਾਤੇ ਵਿੱਚ ਪੈਸੇ ਪਾਉਂਦੀ ਹੈ ਤਾਂ ਕਈ ਮਾਲਕ ਏਸ ਤਰ੍ਹਾਂ ਦੇ ਹੁੰਦੇ ਹਨ ਜੋ ਕਾਸ਼ਤਕਾਰ ਨੂੰ ਪੈਸੇ ਨਹੀਂ ਦਿੰਦੇ ਤੇ ਕਾਸ਼ਤਕਾਰ ਬਰਬਾਦ ਹੋ ਜਾਂਦਾ ਹੈ।