ਫਿਰੋਜ਼ਪੁਰ: ਡੀਏਪੀ ਖਾਦ ਦੀ ਘਾਟ ਨੂੰ ਲੈ ਕੇ ਸੂਬੇ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ। ਕਿਸਾਨਾਂ ਦੇ ਵਿੱਚ ਖਾਦ ਦਾ ਘਾਟ ਨੂੰ ਲੈ ਕੇ ਸਰਕਾਰਾਂ ਦੇ ਖਿਲਾਫ਼ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸਦੇ ਚੱਲਦੇ ਕਿਸਾਨਾਂ ਵੱਲੋਂ ਫਿਰੋਜ਼ਪੁਰ (Ferozepur) ਦੇ ਮੱਲਾਵਾਲ ਵਿਖੇ ਡੀਏਪੀ ਖਾਦ ਦੇ ਰੈਕ ਟਰੇਨ ਨੂੰ ਰੋਕਿਆ ਗਿਆ ਹੈ। ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਫਿਰੋਜ਼ਪੁਰ ਤੋਂ ਹੁਸ਼ਿਆਰਪੁਰ ਜਾ ਰਹੀ ਡੀ.ਏ.ਪੀ ਖਾਦ ਦੇ ਰੈਕ ਟਰੇਨ ਨੂੰ ਕਸਬਾ ਮੱਲਾਵਾਲਾ ਵਿਖੇ ਫਿਰੋਜ਼ਪੁਰ ਧਰਨਾ ਲਗਾ ਕੇ ਰੋਕਿਆ ਗਿਆ ਹੈ। ਜਾਣਕਾਰੀ ਅਨੁਸਾਰ ਖਾਦ ਲਿਜਾ ਰਹੀ ਇਹ ਰੇਲ ਗੱਡੀ ਹੁਸ਼ਿਆਰਪੁਰ ਵਿਖੇ ਪਹੁੰਚਣੀ ਸੀ ਪਰ ਪਰੇਸ਼ਾਨ ਹੋਏ ਕਿਸਾਨਾਂ ਦੇ ਵੱਲੋਂ ਰੇਲ ਗੱਡੀ (Train) ਅੱਗੇ ਖੜ੍ਹੇ ਹੋ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਤਣਾਅਪੂਰਨ ਬਣੇ ਮਾਹੌਲ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਭਲਕੇ ਫਿਰੋਜ਼ਪੁਰ ਵਿੱਚ ਡੀਏਪੀ ਖਾਦ ਦੇ ਰੈਕ ਆਉਣਗੇ ਜਿਸ ਨਾਲ ਡੀਏਪੀ ਖਾਦ ਦੀ ਘਾਟ ਦੂਰ ਹੋ ਜਾਵੇਗੀ। ਇਸ ਤੋਂ ਬਾਅਦ ਫਿਰੋਜ਼ਪੁਰ ਤੋਂ ਹੁਸ਼ਿਆਰਪੁਰ ਜਾ ਰਹੇ ਡੀ.ਏ.ਪੀ ਖਾਦ ਦੇ ਰੈਕ ਰੇਲ ਗੱਡੀ ਨੂੰ ਰਵਾਨਾ ਕੀਤਾ ਗਿਆ।