ਫ਼ਿਰੋਜ਼ਪੁਰ:ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Bhartiya Kisan Union Ugrahan) ਦੇ ਸਿਆਸਤ ਵਿੱਚ ਜਾਣ ਤੋਂ ਨਾਰਾਜ਼ ਜ਼ੀਰਾ ਹਲਕੇ ਦੇ 78 ਪਿੰਡਾਂ ਦੀਆ 37 ਇਕਾਈਆਂ ਦੇ ਕਿਸਾਨ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Bhartiya Kisan Union Ugrahan) ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਖੋਸਾ (Indian Farmers Union Xhosa) ਵਿੱਚ ਸ਼ਾਮਲ ਹੋ ਗਏ ਹਨ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੁਆਰਾ ਮਿਲ ਕੇ ਸੰਯੁਕਤ ਕਿਸਾਨ ਮੋਰਚਾ ਤਹਿਤ ਪਿਛਲੇ ਸਾਲ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਸੀ।
ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ (Assembly elections) ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Bhartiya Kisan Union Ugrahan) ਦੁਆਰਾ ਚੋਣਾਂ ਲੜਨ ਦੇ ਫ਼ੈਸਲੇ ਨਾਲ ਹੋਰਨਾ ਜਥੇਬੰਦੀਆ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Bhartiya Kisan Union Ugrahan) ਦੀ ਜਥੇਬੰਦੀ ਦੇ ਅੰਦਰੂਨੀ ਮੈਂਬਰ ਵੀ ਨਾਰਾਜ਼ ਚਲਦੇ ਆ ਰਹੇ ਸਨ।
ਜਿਸ ਦੇ ਚਲਦੇ ਅੱਜ ਭਾਰਤੀ ਕਿਸਾਨ ਯੂਨੀਅਨ ਖੋਸਾ (Indian Farmers Union Xhosa) ਵੱਲੋਂ ਜ਼ੀਰਾ ਨਜ਼ਦੀਕ ਗੁਰਦੁਆਰਾ ਸ਼ੀਹਣੀ ਸਾਹਿਬ ਵਿਖੇ ਇੱਕ ਮੀਟਿੰਗ ਰੱਖੀ ਗਈ ਜਿਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਤੇ ਉਨ੍ਹਾਂ ਦੇ ਛੋਟੇ ਵੱਡੇ ਆਗੂ ਉਨ੍ਹਾਂ ਦੇ ਨਾਲ ਉਸ ਮੀਟਿੰਗ ਵਿੱਚ ਪਹੁੰਚੇ ਜਿਸ ਦੇ ਚਲਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ੀਰਾ ਹਲਕੇ ਦੇ 78 ਪਿੰਡਾਂ ਦੀਆਂ ਲਗਭਗ 37 ਇਕਾਈਆਂ ਨੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਸੁਖਜਿੰਦਰ ਸਿੰਘ ਖੋਸਾ ਦੀ ਰਹਿਨੁਮਾਈ ਵਿਚ ਭਾਰਤੀ ਕਿਸਾਨ ਯੂਨੀਅਨ ਖੋਸਾ ਨੂੰ ਜੁਆਇਨ ਕੀਤਾ।