ਫਿਰੋਜ਼ਪੁਰ: ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਅਤੇ ਸਾਰੇ ਦੇਸ਼ ਭਰ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਇਸ ਵਿਚਾਲੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ 11 ਗੇੜ ਦੀ ਵਾਰਤਾ ਕਿਸਾਨ ਆਗੂਆ ਨਾਲ ਹੋ ਚੁੱਕੀ ਹੈ ਜਿਸ ਦਾ ਕੋਈ ਨਤੀਜਾ ਨਹੀਂ ਨਿਕਲੀਆ ਹੈ। ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਉੱਤੇ ਕਾਇਮ ਹਨ ਅਤੇ ਕੇਂਦਰ ਸਰਕਾਰ ਵਾਰ-ਵਾਰ ਇਹ ਕਹਿ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਦੇ ਲਈ ਹਨ।
ਚੋਣਾਂ ਵਿੱਚ ਹਰੇਕ ਸਿਆਸੀ ਪਾਰਟੀ ਦਾ ਕੀਤਾ ਜਾਵੇਗਾ ਬਾਈਕਾਟ : ਕਿਸਾਨ ਆਗੂ
ਪੰਜਾਬ ਅਤੇ ਹੋਰ ਸੂਬਿਆਂ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਜਾਵੇਗਾ।
ਚੋਣਾਂ ਵਿੱਚ ਹਰੇਕ ਸਿਆਸੀ ਪਾਰਟੀ ਦਾ ਕੀਤਾ ਜਾਵੇਗਾ ਬਾਈਕਾਟ : ਕਿਸਾਨ ਆਗੂ
ਪੰਜਾਬ ਸਣੇ ਕਈ ਹੋਰ ਸੂਬਿਆ ਵਿੱਚ ਚੋਣਾਂ ਹੋਣ ਜਾ ਰਹਿਆਂ ਹਨ ਇਸ ਦੇ ਮੱਦੇ ਨਜ਼ਰ ਕਿਸਾਨ ਆਗੂਆਂ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਨੇ ਕਿਹਾ ਕਿ ਉਹ ਸਾਰਿਆ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨਗੇ ਅਤੇ ਖੁਦ ਚੋਣਾਂ ਨਹੀਂ ਲੜਨਗੇ ਅੱਗੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੋਵੇਗੀ ਉਹ ਸਿਰ ਮੱਥੇ ਹੋਵੇਗੀ।
ਇਹ ਵੀ ਪੜ੍ਹੋਂ : ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਪੁਲਿਸ ਨੂੰ ਚਿਤਾਨਵੀ, ਕਿਸਾਨਾਂ 'ਤੇ ਕੀਤੇ ਪਰਚੇ ਜਲਦ ਹੋਣ ਰੱਦ