ਫ਼ਿਰੋਜ਼ਪੁਰ: ਕੈਪਟਨ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬੇਰੁਜ਼ਗਾਰੀ ਖ਼ਤਮ ਕੀਤੀ ਜਾਵੇਗੀ ਤੇ ਘਰ-ਘਰ ਨੌਕਰੀ ਦਿੱਤੀ ਜਾਵੇਗੀ। ਇਸ ਗੱਲ ਦੇ ਮੱਦੇਨਜ਼ਰ ਅੱਜ ਜ਼ੀਰਾ ਦੇ ਬਲਾਕ ਦਫ਼ਤਰ ਵਿੱਚ ਰੁਜ਼ਗਾਰ ਮੇਲਾ (Employment Fair) ਲਗਾਇਆ ਗਿਆ।
ਜਿਸ ਦੌਰਾਨ ਮੇਲੇ ਵਿਚ ਈਟੀਵੀ ਭਾਰਤ ਦੀ ਟੀਮ ਪਹੁੰਚੀ। ਉਥੇ ਇੰਸ਼ੋਰੈਂਸ ਸੈਕਟਰ (Insurance sector) ਦੇ ਵੱਖ ਵੱਖ ਅਦਾਰਿਆਂ ਵੱਲੋਂ ਆਪਣੇ ਬੂਥ ਲਗਾਏ ਗਏ ਸਨ। ਕੁਝ ਕੁ ਹੀ ਨੌਜਵਾਨ ਜੋ ਇਸ ਮੇਲੇ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਉਨ੍ਹਾਂ ਨੂੰ ਇੰਸ਼ੋਰੈਂਸ ਸੈਕਟਰ (Insurance sector) ਵਿਚ ਕੰਮ ਕਰਨ ਲਈ ਫਾਰਮ ਭਰਵਾਏ ਜਾ ਰਹੇ ਸਨ।
ਰੁਜ਼ਗਾਰ ਮੇਲੇ ਨੇ ਸਰਕਾਰ ਦੀ ਖੋਲ੍ਹੀ ਪੋਲ ਇਸ ਦੌਰਾਨ ਕੁਝ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹ ਬਿਲਕੁਲ ਹੀ ਬੇਬੁਨਿਆਦ ਹਨ। ਜੋ ਇਹ ਰੋਜ਼ਗਾਰ ਮੇਲੇ ਲਗਾਏ ਗਏ ਹਨ ਇਸ ਵਿੱਚ 6 ਹਜ਼ਾਰ ਰੁਪਏ ਦੇ ਕਰੀਬ ਤਨਖ਼ਾਹ ਲਿਖੀ ਗਈ ਹੈ। ਪਰ ਜੇ ਅਸੀਂ ਕਿਸੇ ਦੁਕਾਨ ਉੱਪਰ ਕੰਮ ਕਰੀਏ ਤਾਂ ਉੱਥੋਂ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲ ਸਕਦਾ ਹੈ।
ਰੁਜ਼ਗਾਰ ਮੇਲੇ ਨੇ ਸਰਕਾਰ ਦੀ ਖੋਲ੍ਹੀ ਪੋਲ ਕੁਝ ਨੌਜਵਾਨ ਨੇ ਕਿਹਾ ਕਿ ਅਸੀਂ ਖੇਤਾਂ ਵਿੱਚ ਆਪਣੇ ਬਾਪੂ ਨਾਲ ਕੰਮ ਕਰਵਾ ਕੇ ਉਸ ਤੋਂ ਜ਼ਿਆਦਾ ਆਮਦਨ ਕਮਾ ਸਕਦੇ ਹਾਂ। ਇਸ ਮੌਕੇ ਕੁਝ ਨੌਜਵਾਨਾਂ ਨੇ ਸਰਕਾਰ ਤੇ ਟਿੱਪਣੀ ਕੱਸਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਵਲੋਂ ਜੋ ਪੱਚੀ ਸੌ ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾ ਰਿਹਾ ਸੀ। ਉਸ ਨੂੰ ਬੈਂਕਾਂ ਵਿੱਚ ਜਮ੍ਹਾਂ ਕਰਵਾ ਕੇ ਬੈਂਕ ਭਰ ਚੁੱਕੇ ਹਨ ਤੇ ਫਿਰ ਵੀ ਅਸੀਂ ਆਪਣੀ ਜ਼ਮੀਨ ਵੇਚ ਕੇ ਕਰਜ਼ੇ ਉਤਾਰ ਰਹੇ ਹਾਂ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬੇਰੁਜ਼ਗਾਰ ਨੌਜਵਾਨਾਂ ਪੱਕਾ ਰੁਜ਼ਗਾਰ ਦਿੱਤਾ ਜਾਵੇ।
ਇਹ ਵੀ ਪੜ੍ਹੋਂ:ਕੌਮਾਂਤਰੀ ਸ਼ੂਟਰ ਨਮਨਵੀਰ ਬਰਾੜ ਵੱਲੋਂ ਖੁਦਕੁਸ਼ੀ