ਪੰਜਾਬ

punjab

ETV Bharat / state

ਗੁਰੂਹਰਸਾਏ ਦੌਰੇ ਦੌਰਾਨ ਸੀਐਮ ਦਾ ਵਿਰੋਧ, ਕੀਤਾ ਲਾਠੀਚਾਰਜ - Rana Gurmeet Singh Sodhi

ਫਿਰੋਜ਼ਪੁਰ (Ferozepur) ਦੇ ਗੁਰੂਸਹਾਏ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੌਰਾ ਕਰਨ ਲਈ ਪਹੁੰਚੇ।ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਸੀਐਮ ਚੰਨੀ (CM Channy) ਦਾ ਵਿਰੋਧ ਕੀਤਾ ਗਿਆ ਅਤੇ ਸੀਐਮ ਨੂੰ ਗੁਰੂਹਰਸਹਾਏ (Guruharsahai) ਛੱਡ ਕੇ ਨਿਕਲਣਾ ਪਿਆ।ਇਸ ਦੌਰਾਨ ਪ੍ਰਦਰਸ਼ਨਕਾਰੀਆਂ ਉਤੇ ਲਾਠੀਚਾਰਜ ਵੀ ਕੀਤਾ ਗਿਆ।

ਗੁਰੂਹਰਸਾਏ ਦੌਰੇ ਦੌਰਾਨ ਸੀਐਮ ਦਾ ਵਿਰੋਧ, ਕੀਤਾ ਲਾਠੀਚਾਰਜ
ਗੁਰੂਹਰਸਾਏ ਦੌਰੇ ਦੌਰਾਨ ਸੀਐਮ ਦਾ ਵਿਰੋਧ, ਕੀਤਾ ਲਾਠੀਚਾਰਜ

By

Published : Nov 26, 2021, 10:55 AM IST

ਫਿਰੋਜ਼ਪੁਰ: ਗੁਰੂਹਰਸਹਾਏ (Guruharsahai) ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਦੌਰਾ ਕੀਤਾ ਗਿਆ ਸੀ।ਇਸ ਦੌਰੇ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਸੀਐਮ ਚੰਨੀ ਦਾ ਵਿਰੋਧ ਕੀਤਾ ਗਿਆ ਹੈ।ਵਿਰੋਧਤਾ ਇੰਨੀ ਕੁ ਵਧ ਗਈ ਕਿ ਮੁੱਖ ਮੰਤਰੀ ਪ੍ਰੋਗਰਾਮ ਅਧੂਰਾ ਛੱਡ ਕੇ ਹੀ ਗੁਰੂਹਰਸਹਾਏ ਵਿਚੋਂ ਨਿਕਲਣਾ ਪਿਆ।

ਪੁਲਿਸ ਪ੍ਰਸ਼ਾਸਨ ਵੱਲੋਂ ਜਥੇਬੰਦੀਆਂ ਦੀ ਵਿਰੋਧਤਾ ਨੂੰ ਰੋਕਣ ਲਈ ਲਾਠੀਚਾਰਜ ਵੀ ਕਰਨਾ ਪਿਆ ਪਰ ਲਾਠੀਚਾਰਜ ਦੇ ਬਾਵਜੂਦ ਵੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਵਿਰੋਧ ਜਾਰੀ ਰੱਖਿਆ ਗਿਆ।

ਗੁਰੂਹਰਸਾਏ ਦੌਰੇ ਦੌਰਾਨ ਸੀਐਮ ਦਾ ਵਿਰੋਧ, ਕੀਤਾ ਲਾਠੀਚਾਰਜ
ਸਭ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੈਲੀਕਾਪਟਰ (Helicopter) ਰਾਹੀਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ (Rana Gurmeet Singh Sodhi) ਦੀ ਕੋਠੀ ਰਾਜਗੜ੍ਹ (Rajgarh) ਵਿਖੇ ਪੁੱਜੇ ਜਿੱਥੇ ਉਨ੍ਹਾਂ ਨੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਜਿਸ ਦੌਰਾਨ ਇਕ ਕਾਂਗਰਸੀ ਲੀਡਰ ਨੇ ਆਪਣੀ ਟੌਹਰ ਬਣਾਉਣ ਲਈ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਵਿਰੋਧ ਕਰਨ ਵਾਲਿਆਂ ਦੀ ਕੁੱਟਮਾਰ ਵੀ ਕੀਤੀ।

ਮੁੱਖ ਮੰਤਰੀ ਦੇ ਪੁੱਜਣ ਵੇਲੇ ਤੋਂ ਹੀ ਸ਼ੁਰੂ ਹੋਏ ਭਾਰੀ ਵਿਰੋਧ ਦੇ ਚਲਦਿਆਂ ਮੁੱਖ ਮੰਤਰੀ ਜਲਦੀ-ਜਲਦੀ ਆਪਣੇ ਪਹਿਲੇ ਪ੍ਰੋਗਰਾਮ ਰੇਲਵੇ ਸਕਾਈ ਵਾਕ ਬ੍ਰਿਜ ਦਾ ਉਦਘਾਟਨ ਕਰਨ ਲਈ ਪੁੱਜੇ। ਜਿੱਥੇ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦਾ ਭਾਰੀ ਵਿਰੋਧ ਕੀਤਾ ਗਿਆ। ਜਿਸ ਦੌਰਾਨ ਪੁਲਿਸ ਨੇ ਲੋਕਾਂ ਨੂੰ ਖਦੇੜਨ ਲਈ ਹਲਕਾ ਲਾਠੀਚਾਰਜ ਵੀ ਕੀਤਾ ਪਰ ਜਥੇਬੰਦੀਆਂ ਜੋਸ਼ ਵਿੱਚ ਵਿਰੋਧ ਕਰਦੀਆ ਰਹੀਆ।

ਜਿਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ।ਜਿੱਥੇ ਵੀ ਭਾਰੀ ਵਿਰੋਧ ਦੇਖਣ ਨੂੰ ਮਿਲਿਆ । ਗੁਰੂਹਰਸਹਾਏ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਭਾਰੀ ਵਿਰੋਧ ਨੂੰ ਦੇਖਦੇ ਹੋਏ ਨਿਰਾਸ਼ਤਾ ਵਿੱਚ ਆਖ਼ਿਰਕਾਰ ਆਪਣਾ ਅਗਲਾ ਪ੍ਰੋਗਰਾਮ ਗੋਲੂ ਕਾ ਮੋੜ ਵਿਖੇ ਗੁਰੂ ਹਰਸਹਾਏ ਵੈਲਕਮ ਗੇਟ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ ਪ੍ਰੈੱਸ ਕਾਨਫ਼ਰੰਸ ਵੀ ਨਾ ਕੀਤੀ ਅਤੇ ਹੈਲੀਕਾਪਟਰ ਵਿਚ ਬੈਠਕੇ ਗੁਰੂ ਹਰਸਹਾਏ ਨੂੰ ਛੱਡ ਵਾਪਸ ਫੁੁਰਰ ਹੋ ਗਏ ।
ਇਹ ਵੀ ਪੜੋ:ਕੁਝ ਚੈਨਲਾਂ 'ਤੇ ਕਿਸਾਨ ਅੰਦੋਲਨ ਦੇ ਕਾਰਨ ਵੀ ਹੋਈ ਕਾਰਵਾਈ: ਮਜੀਠੀਆ

ABOUT THE AUTHOR

...view details