ਪੰਜਾਬ

punjab

ETV Bharat / state

ਘਰੇਲੂ ਕਲੇਸ਼ ਨੇ 2 ਬੱਚੀਆਂ ਦੀ ਲਈ ਜਾਨ - ਮਾਮਲਾ ਦਰਜ

ਫਿਰੋਜ਼ਪੁਰ ਦੇ ਵਿੱਚ ਪਰਿਵਾਰ ਦੇ ਘਰੇਲੂ ਝਗੜੇ ਕਾਰਨ ਦੋ ਮਾਸੂਮ ਬੱਚੀਆਂ ਦੀ ਮੌਤ ਹੋ ਗਈ। ਘਰੇਲੂ ਝਗੜੇ ਦੇ ਚੱਲਦੇ ਬੱਚਿਆਂ ਸਮੇਤ ਭੈਣ ਨੂੰ ਲਿਜਾਂਦੇ ਸਮੇਂ ਮੋਟਰਸਾਇਕਲ ਨਹਿਰ ਦੇ ਕਿਨਾਰੇ ਡਿੱਗ ਗਿਆ ਜਿਸ ਕਾਰਨ ਦੋ ਮਾਸੂਮ ਬੱਚੀਆਂ ਦੀ ਨਹਿਰ ਵਿੱਚ ਡੁੱਬ ਜਾਣ ਦੇ ਕਾਰਨ ਮੌਤ ਹੋ ਗਈ।

ਘਰੇਲੂ ਕਲੇਸ਼ ਨੇ 2 ਬੱਚੀਆਂ ਦੀ ਲਈ ਜਾਨ
ਘਰੇਲੂ ਕਲੇਸ਼ ਨੇ 2 ਬੱਚੀਆਂ ਦੀ ਲਈ ਜਾਨ

By

Published : Jul 3, 2021, 7:52 PM IST

ਫਿਰੋਜ਼ਪੁਰ: ਪਿੰਡ ਰਟੌਲ ਬੇਟ ਦੇ ਵਿੱਚ ਪਤੀ-ਪਤਨੀ ਦਾ ਆਪਸ ਦੇ ਵਿੱਚ ਘਰੇਲੂ ਕਲੇਸ਼ ਹੋ ਗਿਆ ਜਿਸ ਕਾਰਨ ਮਹਿਲਾ ਦਾ ਭਰਾ ਆਪਣੀ ਭੈਣ ਤੇ ਉਸਦੇ ਬੱਚਿਆਂ ਨੂੰ ਮੋਟਰਸਾਇਕਲ ‘ਤੇ ਉਸਦੇ ਪੇਕੇ ਲਿਜਾ ਰਿਹਾ ਸੀ ਕਿ ਅਚਾਨਕ ਨਹਿਰ ਕਿਨਾਰੇ ਮੋਟਰਸਾਇਕਲ ਡਿੱਗ ਗਿਆ ਜਿਸ ਕਾਰਨ ਉਨ੍ਹਾਂ ਦੀਆਂ ਦੋ ਮਾਸੂਮ ਬੱਚੀਆਂ ਨਹਿਰ ਦੇ ਵਿੱਚ ਡਿੱਗ ਗਈਆਂ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੋਹੜ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਰਟੌਲ ਬੇਟ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਉਸ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਕਾਰਨ ਉਸ ਦਾ ਸਾਲਾ ਲਾਲੀ ਜੋ ਉਸ ਦੇ ਘਰ ਆਇਆ ਸੀ ਉਸ ਦੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਲਈ ਮੋਟਰਸਾਈਕਲ ‘ਤੇ ਨਿਕਲੇ ਜੋ ਕਿ ਪਿੰਡ ਸਨ੍ਹੇਰ ਵਾਲੀ ਨਹਿਰ ਦੇ ਨਜ਼ਦੀਕ ਪਹੁੰਚਣ ‘ਤੇ ਮੋਟਰਸਾਇਕਲ ਅੱਗੋਂ ਲਾਈਟਾਂ ਪੈਣ ਕਰ ਕੇ ਸਲਿੱਪ ਕਰ ਗਿਆ ਤੇ ਉਸ ਦੀਆਂ ਦੋਨੋਂ ਲੜਕੀਆਂ ਸੀਰਤ ਤੇ ਕੋਮਲ ਨਹਿਰ ਵਿੱਚ ਡਿੱਗ ਗਈਆਂ ਤੇ ਉਸ ਦੀ ਭੈਣ ਅਤੇ ਭਤੀਜਾ ਨਹਿਰ ਕਿਨਾਰੇ ਡਿੱਗਣ ਕਰਕੇ ਬਚ ਗਏ।

ਘਰੇਲੂ ਕਲੇਸ਼ ਨੇ 2 ਬੱਚੀਆਂ ਦੀ ਲਈ ਜਾਨ

ਇਸ ਦੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੀ ਮਾਤਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਘਰੋਂ ਨਿਕਲੇ ਤਾਂ ਮੋਟਰਸਾਇਕਲ ਦੀ ਲਾਈਟ ਘੱਟ ਹੋਣ ਕਰਕੇ ਨਹਿਰ ਦੇ ਨਜ਼ਦੀਕ ਸਾਹਮਣਿਓਂ ਕਿਸੇ ਵਹੀਕਲ ਦੀ ਲਾਈਟ ਅੱਖਾਂ ਵਿੱਚ ਵੱਜਣ ਕਰਕੇ ਮੋਟਰਸਾਇਕਲ ਸਲਿੱਪ ਕਰ ਗਿਆ ਤੇ ਬੱਚੀਆਂ ਨਹਿਰ ਵਿੱਚ ਜਾ ਡਿੱਗਿਆਂ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਓਧਰ ਪੁਲਿਸ ਵੱਲੋਂ ਨੇ ਘਟਨਾ ਸਥਾਨ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:23 ਸਾਲਾ ਕੁੜੀ ਵੱਲੋਂ ਸਤਲੁਜ ਦਰਿਆ ‘ਚ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼

ABOUT THE AUTHOR

...view details