ਪੰਜਾਬ

punjab

ETV Bharat / state

ਨਸ਼ੇ ਦੀ ਓਵਰਡੋਜ਼ ਨਾਲ 35 ਸਾਲਾ ਵਿਅਕਤੀ ਦੀ ਮੌਤ - ferozpur

35 ਸਾਲਾ ਨੌਜਵਾਨ ਬਲਜਿੰਦਰ ਸਿੰਘ ਦੀ ਨਸ਼ੇ ਦੇ ਟੀਕੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਬਲਜਿੰਦਰ ਸਿੰਘ ਨਸ਼ੇ ਦਾ ਆਦੀ ਸੀ ਅਤੇ ਬੀਤੇ ਬੁੱਧਵਾਰ ਹੀ ਫਰੀਦਕੋਟ ਮੈਡੀਕਲ ਤੋਂ ਨਸ਼ੇ ਛੱਡਣ ਲਈ ਇਲਾਜ ਕਰਵਾ ਕੇ ਘਰ ਵਾਪਸ ਆਇਆ ਸੀ।

35 ਸਾਲਾ ਨੌਜਵਾਨ ਦੀ ਨਸ਼ੇ ਦੇ ਟੀਕੇ ਦੇ ਓਵਰਦੋਜ਼ ਨਾਲ ਮੌਤ

By

Published : Apr 12, 2019, 10:23 PM IST

Updated : Apr 12, 2019, 11:21 PM IST

ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਪਿੰਡ ਮਲਵਾਲ ਜਦੀਦ ਦੇ 35 ਸਾਲਾ ਨੌਜਵਾਨ ਬਲਜਿੰਦਰ ਸਿੰਘ ਦੀ ਨਸ਼ੇ ਦੇ ਟੀਕੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਬਲਜਿੰਦਰ ਸਿੰਘ ਨਸ਼ੇ ਦਾ ਆਦਿ ਸੀ ਅਤੇ ਪਰਸੋਂ ਹੀ ਫਰੀਦਕੋਟ ਮੈਡੀਕਲ ਤੋਂ ਨਸ਼ੇ ਛੱਡਣ ਲਈ ਇਲਾਜ ਕਰਵਾ ਕੇ ਘਰ ਵਾਪਸ ਆਇਆ ਸੀ। ਮ੍ਰਿਤਕ ਦੇ ਘਰ ਉਸਦੇ ਬੁਢੇ ਮਾਂ ਬਾਪ ਤੇ ਪਤਨੀ ਦੇ ਨਾਲ 2 ਛੋਟੇ ਬੱਚੇ ਸਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਜੋ ਕਿ ਨਸ਼ੇ ਦਾ ਆਦਿ ਸੀ ਸਵੇਰੇ ਘਰੋਂ ਖੇਤ ਗਿਆ ਸੀ ਉਥੇ ਜਾ ਕੇ ਇਸ ਨੇ ਨਸ਼ੇ ਦਾ ਟੀਕਾ ਲਗਾ ਲਿਆ। ਜਿਸ ਕਾਰਨ ਬਲਜਿੰਦਰ ਸਿੰਘ ਦੀ ਮੌਤ ਹੋ ਗਈ।

ਵੀਡੀਓ

ਪਿੰਡ ਵਾਲਿਆਂ ਨੇ ਪੁਲਿਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਥਾਣੇ ਵਿੱਚ ਪਿੰਡ ਵਲੋਂ ਬਣਾਈ ਗਈ ਕਮੇਟੀ ਨੇ ਪਿੰਡ ਦੇ ਆਲੇ ਦੁਆਲੇ ਨਸ਼ਾ ਵੇਚਣ ਵਾਲਿਆਂ ਦੇ ਨਾਂਅ ਵੀ ਦਿੱਤੇ ਸੀ। ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਪਿੰਡ ਵਿੱਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ।
ਉਥੇ ਹੀ ਐੱਸਐੱਚਓ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਲਿਆ ਦੇ ਦੱਸਣ ਅਧਾਰ 'ਤੇ ਅਸੀ ਕਈ ਵਾਰ ਛਾਪੇਮਾਰੀ ਕੀਤੀ ਹੈ ਪਰ ਮੌਕੇ 'ਤੇ ਕੁੱਝ ਬਰਾਮਦ ਨਹੀਂ ਹੋਇਆ। ਜੇ ਸਾਡੇ ਕੋਲ ਸਬੂਤ ਹੋਣ ਤੇ ਅਸੀ ਕਾਰਵਾਈ ਵੀ ਕਰਿਏ।

Last Updated : Apr 12, 2019, 11:21 PM IST

ABOUT THE AUTHOR

...view details