ਫਿਰੋਜ਼ਪੁਰ : ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਸਤਾ ਅਤੇ ਵਧੀਆ ਇਲਾਜ ਦੇਣ ਦੇ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹਨਾਂ ਦਾਅਵਿਆਂ ਦੀ ਅਸਲ ਹਕੀਕਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਦਰਾਅਸਰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਨੂੰ ਉਸਦਾ ਪਰਿਵਾਰ ਜਨੇਪੇ ਲਈ ਲੈ ਕੇ ਆਇਆ, ਜਿਹਨਾਂ ਨਾਲ ਡਾਕਟਰਾਂ ਨੇ ਮਾੜਾ ਵਤੀਰਾ ਕੀਤਾ ਹੈ। ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕੇ ਹਸਪਤਾਲ ਪ੍ਰਸ਼ਾਸਨ ਉਹਨਾਂ ਨੂੰ ਖੱਜਲ ਖੁਆਰ ਕਰ ਰਿਹਾ ਹੈ ਤੇ ਸਹੀ ਇਲਾਜ਼ ਨਹੀਂ ਹੋ ਰਿਹਾ ਹੈ।
ਦਰਅਸਲ ਗਰੀਬ ਮਜ਼ਦੂਰ ਦੀ ਪਤਨੀ ਜਨੇਪੇ ਲਈ ਸਰਕਾਰੀ ਹਸਪਾਤਲ ਦੇ ਲਗਾਤਾਰ ਚੱਕਰ ਲਗਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇੱਕ ਟੈਸਟ ਲਈ ਵੀ ਉਹਨਾਂ ਨੂੰ ਕਈ ਗੇੜੇ ਮਾਰਨੇ ਪੈ ਰਹੇ ਹਨ, ਜਿਸ ਕਾਰਨ ਕਾਫੀ ਦਿੱਕਤਾਂ ਆ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਉਹ ਦਿਹਾੜੀ ਤੋੜ ਹਸਪਤਾਲ ਆਉਂਦੇ ਹਨ, ਪਰ ਅੱਗੇ ਕਦੇ ਡਾਕਟਰ ਛੁੱਟੀ ਤੇ ਹੁੰਦੇ ਹਨ ਤੇ ਕਈ ਟੈਸਟ ਕਰਨ ਵਾਲੇ ਨਹੀਂ ਹੁੰਦੇ। ਪਰਿਵਾਰ ਨੇ ਕਿਹਾ ਕਿ ਜੇਕਰ ਉਹਨਾਂ ਨੇ ਮਰੀਜ਼ ਜਾਂ ਬੱਚੇ ਨੂੰ ਕੁਝ ਹੋਇਆ ਤਾਂ ਉਸ ਲਈ ਡਾਕਟਰ ਹੀ ਜ਼ਿੰਮੇਵਾਰ ਹੋਣਗੇ।