ਪੰਜਾਬ

punjab

ETV Bharat / state

ਟਰੇਡ ਯੂਨੀਅਨ ਨਾਲ ਨਵੀਂ ਚੋਣ ਕਰਨ ਮੌਕੇ ਸਮਾਜ 'ਚ ਕੀਤੇ ਕੰਮਾਂ ਬਾਰੇ ਕੀਤੀ ਗੱਲਬਾਤ

ਯੂਨੀਅਨ ਵੱਲੋਂ ਆਪਣੇ ਵਿਸਥਾਰ ਵਾਸਤੇ ਚੋਣਾਂ ਕੀਤੀਆਂ ਜਾਂਦੀਆਂ ਹਨ, ਇਸੇ ਤਰ੍ਹਾਂ ਟਰੇਡ ਯੂਨੀਅਨਾਂ ਜੀਰਾ ਵੱਲੋਂ ਜ਼ੀਰਾ ਵਿੱਚ 27/07/17 ਤੋਂ ਬਾਅਦ 5 ਮਾਰਚ 2022 ਨੂੰ ਆਪਣੀ ਚੋਣ ਸਮੇਂ ਈਟੀਵੀ ਭਾਰਤ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਟਰੇਡ ਯੂਨੀਅਨ ਵੱਲੋਂ 55 ਮਹੀਨੇ ਦੇ ਸਮੇਂ ਦੌਰਾਨ ਜੋ ਸਰਗਰਮੀਆਂ ਕੀਤੀਆਂ ਗਈਆਂ।

ਟਰੇਡ ਯੂਨੀਅਨ ਵੱਲੋਂ ਨਵੀਂ ਚੋਣ ਕਰਨ ਮੌਕੇ ਸਮਾਜ 'ਚ ਕੀਤੇ ਕੰਮਾਂ ਬਾਰੇ ਕੀਤੀ ਗੱਲਬਾਤ
ਟਰੇਡ ਯੂਨੀਅਨ ਵੱਲੋਂ ਨਵੀਂ ਚੋਣ ਕਰਨ ਮੌਕੇ ਸਮਾਜ 'ਚ ਕੀਤੇ ਕੰਮਾਂ ਬਾਰੇ ਕੀਤੀ ਗੱਲਬਾਤ

By

Published : Mar 6, 2022, 10:45 AM IST

ਫਿਰੋਜ਼ਪੁਰ: ਹਰ ਇੱਕ ਯੂਨੀਅਨ ਵੱਲੋਂ ਆਪਣੇ ਵਿਸਥਾਰ ਵਾਸਤੇ ਚੋਣਾਂ ਕੀਤੀਆਂ ਜਾਂਦੀਆਂ ਹਨ, ਇਸੇ ਤਰ੍ਹਾਂ ਟਰੇਡ ਯੂਨੀਅਨਾਂ ਜੀਰਾ ਵੱਲੋਂ ਜ਼ੀਰਾ ਵਿੱਚ 27/07/17 ਤੋਂ ਬਾਅਦ 5 ਮਾਰਚ 2022 ਨੂੰ ਆਪਣੀ ਚੋਣ ਸਮੇਂ ਈਟੀਵੀ ਭਾਰਤ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਟਰੇਡ ਯੂਨੀਅਨ ਵੱਲੋਂ 55 ਮਹੀਨੇ ਦੇ ਸਮੇਂ ਦੌਰਾਨ ਜੋ ਸਰਗਰਮੀਆਂ ਕੀਤੀਆਂ ਗਈਆਂ।

ਉਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਕੱਤਰ ਤੇ ਪ੍ਰਧਾਨ ਨੇ ਦੱਸਿਆ ਕੀ ਜੋ ਸਰਗਰਮੀਆਂ ਕੀਤੀਆਂ ਗਈਆਂ ਹਨ ਜਾਂ ਕੋਈ ਕਮੀਆਂ ਰਹਿ ਗਈਆਂ ਹਨ, ਉਨ੍ਹਾਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਟਰੇਡ ਯੂਨੀਅਨ ਵਿੱਚ ਬਿਜਲੀ ਬੋਰਡ, ਪਟਵਾਰ ਯੂਨੀਅਨ, ਸਿਹਤ ਵਿਭਾਗ, ਆਂਗਨਵਾੜੀ ਯੂਨੀਅਨ, ਰੋਡਵੇਜ਼ ਯੂਨੀਅਨ, ਮੰਡੀਕਰਨ ਬੋਰਡ, ਮਾਰਕੀਟ ਕਮੇਟੀ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਸ਼ਾਮਲ ਹਨ।

ਟਰੇਡ ਯੂਨੀਅਨ ਵੱਲੋਂ ਨਵੀਂ ਚੋਣ ਕਰਨ ਮੌਕੇ ਸਮਾਜ 'ਚ ਕੀਤੇ ਕੰਮਾਂ ਬਾਰੇ ਕੀਤੀ ਗੱਲਬਾਤ

ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਹਨ ਦੇ ਖਿਲਾਫ਼ ਲੰਬੇ ਸਮੇਂ ਤੋਂ ਅਸੀਂ ਲੜ ਰਹੇ ਹਾਂ ਤੇ ਜੋ ਕੋਈ ਸਾਡੇ ਉੱਪਰ ਮੁਸ਼ਕਿਲ ਆਉਂਦੀ ਹੈ, ਉਸ ਖ਼ਿਲਾਫ਼ ਇਕਜੁੱਟ ਹੋ ਕੇ ਉਸ ਦਾ ਸਾਥ ਦਿੰਦੇ ਹਾਂ ਤੇ ਨਵੀਂ ਚੁਣੀ ਜਾਣ ਵਾਲੀ ਯੂਨੀਅਨ ਦੇ ਆਗੂਆ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਲੋਕਾਂ ਦੀ ਸੇਵਾ ਕਰਨਗੇ।

ਇਸ ਮੌਕੇ ਪ੍ਰਧਾਨ ਅੰਗਰੇਜ਼ ਸਿੰਘ ਵੱਲੋਂ ਦੱਸਿਆ ਗਿਆ ਕਿ ਮੈਂ ਪਿਛਲ੍ਹੇ 7 ਸਾਲ ਤੋਂ ਪ੍ਰਧਾਨਗੀ ਦੀ ਸੇਵਾ ਕਰ ਰਿਹਾ ਹਾਂ ਤੇ 19 ਸਾਲ ਕੈਸ਼ੀਅਰ ਦੀ ਸੇਵਾ ਕਰ ਚੁੱਕਾ ਹਾਂ, ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਅਪੀਲ ਕਰਦਾ ਹਾਂ ਕਿ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਇਸ ਸਮਾਜ ਵਿਚੋਂ ਇਨ੍ਹਾਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ:ਹੋਲੇ ਮੁਹੱਲੇ ਦੇ ਸਬੰਧ 'ਚ ਹਰਜਿੰਦਰ ਸਿੰਘ ਧਾਮੀ ਨੇ ਮੈਂਬਰ ਸਹਿਬਾਨਾਂ ਨਾਲ ਕੀਤੀ ਮੀਟਿੰਗ

ABOUT THE AUTHOR

...view details