ਜ਼ੀਰਾ ਸ਼ਰਾਬ ਫੈਕਟਰੀ ਅੱਗੇ ਧਰਨਾ ਜਾਰੀ
ਫ਼ਿਰੋਜ਼ਪੁਰ: ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਬਹੁਤ ਲੰਬੇ ਸਮੇਂ ਤੱਕ ਧਰਨਾ ਦਿੱਤਾ ਗਿਆ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਫੈਕਟਰੀ ਬੰਦ ਕਰਨ ਦਾ ਐਲਾਨ ਕਰ ਦਿੱਤਾ। ਪਰ ਇਸ ਐਲਾਨ ਤੋਂ ਬਾਅਦ ਵੀ ਕਿਸਾਨ ਧਰਨਾ ਨਹੀਂ ਚੱਕ ਰਹੇ। ਬੀਤੇ ਦਿਨ ਵੀਰਵਾਰ ਨੂੰ ਹੀ ਉਨ੍ਹਾਂ ਪ੍ਰੈਸ ਕਾਨਫਰੰਸ ਕੀਤੀ ਅਤੇ ਸਰਕਾਰ ਨੂੰ ਲਿਖਤੀ ਨੋਟੀਫਿਕੇਸ਼ਨ ਕੱਢਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਕਿਸਾਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਅੜ੍ਹੇ ਹੋਏ ਹਨ।
ਸੰਯੁਕਤ ਮੋਰਚਾ ਜ਼ੀਰਾ ਦੀਆਂ ਮੰਗਾਂ:ਸੰਯੁਕਤ ਮੋਰਚਾ ਜ਼ੀਰਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਆਪਣੀਆਂ ਮੰਗਾ ਬਾਰੇ ਦੱਸਿਆ ਕਿਸਾਨਾਂ ਨੇ ਕਿਹਾ ਉਨ੍ਹਾਂ ਦੀਆਂ ਸਿਰਫ ਤਿੰਨ ਮੰਗਾਂ ਹਨ। ਸਰਕਾਰ ਜਦੋਂ ਇਹ ਮੰਗਾਂ ਮੰਨ ਲਵੇਗੀ ਤਾਂ ਧਰਨਾ ਖਤਮ ਕਰ ਦਿੱਤਾ ਜਾਵੇਗਾ। ਸੰਯੁਕਤ ਮੋਰਚਾ ਜ਼ੀਰਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਜੋ ਮੀਡੀਆ ਵਿੱਚ ਫੈਕਟਰੀ ਬੰਦ ਕਰਨ ਦਾ ਹੁਕਮ ਦਿੱਤਾ ਸੀ ਉਸ ਨੂੰ ਲਿਖਤੀ ਰੂਪ ਵਿੱਚ ਕਿਸਾਨਾਂ ਨੂੰ ਦਿੱਤ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਫੈਕਟਰੀ ਕਦੋਂ ਤੱਕ ਬੰਦ ਕੀਤੀ ਜਾਵੇਗੀ ਕਿੰਨੇ ਸਮੇਂ ਲਈ ਬੰਦ ਕੀਤੀ ਜਾ ਰਹੀ ਹੈ।
ਕਿਸਾਨਾਂ ਉਤੇ ਕੀਤੇ ਪਰਚੇ ਰੱਦ ਹੋਣ: ਦੂਜੀ ਮੋਰਚੇ ਦੀ ਮੰਗ ਹੈ ਕਿ ਜੋ ਫੈਕਟਰੀ ਨਾਲ ਕੇਸ ਚੱਲ ਰਿਹਾ ਸੀ ਉਸ ਵਿੱਚ ਜਿਨ੍ਹਾਂ ਕਿਸਾਨਾਂ ਦੇ ਨਾਂ ਹਨ ਜਾਂ ਫਿਰ ਜਿਨ੍ਹਾਂ ਉੇਤੇ ਧਰਨਾ ਲਗਾਉਣ ਦੇ ਕਾਰਨ ਕਿਸਾਨਾਂ ਉਤੇ ਕੇਸ ਦਰਜ ਕੀਤੇ ਹਨ ਉਨ੍ਹਾਂ ਨੂੰ ਖਾਰਜ ਕੀਤਾ ਜਾਵੇ। ਇਸ ਦੇ ਨਾਲ ਹੀ ਜਿਨ੍ਹਾਂ ਦੀਆਂ ਜਮੀਨਾਂ ਕੇਸ ਨਾਲ ਅਟੈਚ ਕੀਤੀਆਂ ਹਨ ਉਹ ਜ਼ਮੀਨਾਂ ਵਾਪਸ ਕੀਤੀਆ ਜਾਣ।
ਫੈਕਟਰੀ ਕਾਮਿਆਂ ਨੂੰ ਨੌਕਰੀ ਜਾਂ ਮੁਆਵਜ਼ਾ:ਮੋਰਚੇ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਵੀ ਵਿਅਕਤੀ ਫੈਕਟਰੀ ਦੇ ਕਾਰਨ ਬਿਮਾਰ ਹੁੰਦਾ ਹੈ ਉਸ ਦੇ ਇਲਾਜ ਦਾ ਖਰਚਾ ਫੈਕਟਰੀ ਵੱਲੋਂ ਦਿੱਤਾ ਜਾਵੇ। ਜਿਨ੍ਹਾਂ ਦੇ ਪਸ਼ੂ ਜਾ ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਹੈ। ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦਾ ਸਾਰਾ ਖਰਚਾ ਫੈਕਟਰੀ ਨੂੰ ਪਾਇਆ ਜਾਵੇ। ਮੋਰਚੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਇਸ ਫੈਕਟਰੀ ਵਿੱਚ ਕੰਮ ਕਰਦੇ ਸਨ ਉਨ੍ਹਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਜਾਂ ਫਿਰ ਨੌਕਰੀ ਜਾਂਣ ਦਾ ਮੁਾਆਵਜ਼ਾ ਦਿੱਤਾ।
ਇਹ ਵੀ ਪੜ੍ਹੋ:-Wrestlers Protest : ਕੇਂਦਰੀ ਖੇਡ ਮੰਤਰੀ ਵੱਲੋਂ ਭਰੋਸਾ, ਪਹਿਲਵਾਨਾਂ ਦਾ ਧਰਨਾ ਖ਼ਤਮ, WFI ਮੁਖੀ 'ਤੇ ਲੱਗੇ ਦੋਸ਼ਾਂ ਦੀ ਹੋਵੇਗੀ ਜਾਂਚ